29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਤਿੰਨ ਖਿਡਾਰਨਾਂ ਨੇ ਕਰਾਟਿਆਂ 'ਚੋਂ ਇੰਟਰਨੈਸ਼ਨਲ ਪੱਧਰ 'ਤੇ ਨਵਾਂਸ਼ਹਿਰ ਜ਼ਿਲ੍ਹੇ ਦਾ ਕੀਤਾ ਨਾਂਅ ਰੌਸ਼ਨ <br/>

ਰਾਹੋਂ ਵਿਖੇ ਜੇਤੂ ਕਰਾਟੇ ਖਿਡਾਰਾਨਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ | <br/> 30-08-2025
ਰਾਹੋਂ, 29 ਅਗਸਤ (ਉਂਕਾਰ ਸਿੰਘ ਰਾਠੋਰ)-ਰਾਹੋਂ ਸ਼ਹਿਰ ਤੋਂ ਤਿੰਨ ਬੱਚੀਆਂ (ਅੰਜਲੀ, ਕਮਲਪ੍ਰੀਤ, ਅਮਨਦੀਪ) ਸਿਫਤ ਕਰਾਟੇ ਕਲੱਬ ਤੋਂ ਆਪਣੀ ਕਰਾਟਿਆਂ ਦੀ ਟ੍ਰੇਨਿੰਗ ਲੈ ਰਹੀਆਂ ਸਨ | 22 ਅਗਸਤ 2025 ਨੂੰ ਮਲੇਸ਼ੀਆ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ | ਇਨ੍ਹਾਂ ਬੱਚੀਆਂ ਨੇ ਇੰਟਰਨੈਸ਼ਨਲ ਪੱਧਰ 'ਤੇ ਨਵਾਂਸ਼ਹਿਰ ਜ਼ਿਲੇ੍ਹ ਨੂੰ ਰਿਪ੍ਰਜੈਂਟ ਕੀਤਾ ਤੇ ਰਾਹੋਂ ਸ਼ਹਿਰ ਦਾ ਮਾਣ ਵਧਾਇਆ | ਇਨ੍ਹਾਂ ਦੇ ਨਾਲ ਪੰਜਾਬ ਦੇ ਵਾਈਸ ਪ੍ਰੈਸੀਡੈਂਟ ਕੋਚ ਆਸੂ ਬਖਸ਼ੀ ਵੀ ਗਏ ਸਨ, ਜਿਨ੍ਹਾਂ ਤੋਂ ਇਨ੍ਹਾਂ ਨੇ ਪੂਰੀ ਟ੍ਰੇਨਿੰਗ ਪ੍ਰਾਪਤ ਕੀਤੀ ਸੀ | ਬੱਚਿਆਂ ਦੀ ਇਸ ਜਿੱਤ ਨਾਲ ਰਾਹੋਂ ਸ਼ਹਿਰ ਨੂੰ ਇਨ੍ਹਾਂ ਬੱਚਿਆਂ 'ਤੇ ਬਹੁਤ ਮਾਣ ਹੋਇਆ | ਇਨ੍ਹਾਂ ਖਿਡਾਰਨਾਂ ਦੀ ਸਲੈਕਸ਼ਨ ਕਪੂਰਥਲਾ ਨੈਸ਼ਨਲ ਟੂਰਨਾਮੈਂਟ ਵਿਚੋਂ ਹੋਈ ਸੀ | ਜਿਸ ਵਿਚ 380 ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ ਸਿਰਫ 27 ਖਿਡਾਰੀ ਹੀ ਸਲੈਕਟ ਹੋਏ 27 ਖਿਡਾਰੀ ਨਾਲ ਪੰਜ ਕੋਚ ਇਸ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਸ਼ਾਮਿਲ ਹੋਏ | ਇੰਟਰਨੈਸ਼ਨਲ ਫੂਨਾਕੋਸ਼ੀ ਕਰਾਟੇ ਫੈਡਰੇਸ਼ਨ ਆਫ ਇੰਡੀਆ ਟੀਮ ਦੇ ਪ੍ਰੈਜੀਡੈਂਟ ਸੈਂਸੇ ਨਵੀਨ ਕੁਮਾਰ (ਕਪੂਰਥਲਾ) ਸੈਕਰੇਟਰੀ ਸੈਂਸੇ ਯੋਗੇਸ਼ ਕੁਮਾਰ (ਬਟਾਲਾ) ਤੇ ਇੰਟਰਨੈਸ਼ਨਲ ਫੂਨਾਕੋਸ਼ੀ ਕਰਾਟੇ ਐਸੋਸੀਏਸ਼ਨ ਆਫ ਪੰਜਾਬ: ਪ੍ਰੈਸੀਡੈਂਟ ਸੈਂਸੇ ਤਜਿੰਦਰ ਪਾਲ ਸਿੰਘ (ਹੁਸ਼ਿਆਰਪੁਰ) ਸੈਕਰੇਟਰੀ ਸੈਂਸੇ ਮੰਗਤ ਰਾਮ (ਗੁਰਦਾਸਪੁਰ) ਵਾਈਸ ਪ੍ਰੈਸੀਡੈਂਟ ਸੈਨਸੇ ਊਸ਼ਾ ਰਾਣੀ (ਨਵਾਂਸ਼ਹਿਰ) ਟੈਕਨੀਕਲ ਡਾਇਰੈਕਟਰ ਸੈਂਸੇ ਵਿਨੋਦ ਕੁਮਾਰ (ਪਠਾਨਕੋਟ) ਆਦਿ ਇਸ ਟੀਮ ਦੇ ਨਾਲ ਮਲੇਸ਼ੀਆ ਟੂਰਨਾਮੈਂਟ ਜਿੱਤ ਕੇ ਵਾਪਸ ਇੰਡੀਆ ਪੁੱਜੇ, ਜਿਨ੍ਹਾਂ ਦਾ ਰਾਹੋਂ ਸ਼ਹਿਰ ਪੁੱਜਣ 'ਤੇ ਰਾਹੋਂ ਦੇ ਅਕਾਲੀ ਦਲ ਸ਼ਹਿਰੀ ਪ੍ਰਧਾਨ ਹਿੰਮਤ ਕੁਮਾਰ ਰਣਦੇਵ, ਮਹਿੰਦਰ ਸਿੰਘ ਸੰਧੂ, ਐਮ. ਸੀ. ਦਵਿੰਦਰ ਜਾਂਗੜਾ, ਐਮ. ਸੀ. ਕਰਨੈਲ ਸਿੰਘ ਭਿੰਡਰ, ਵਾਈਸ ਪ੍ਰਧਾਨ ਮਹਿੰਦਰ ਪਾਲ, ਬਾਬਾ ਭੁਪਿੰਦਰ ਸਿੰਘ ਗੁਪਤੀ ਪੀਰ ਵਾਲੇ, ਸੁੱਚਾ ਸਿੰਘ, ਸਤਨਾਮ ਸਿੰਘ, ਭਗਤ ਸਿੰਘ, ਅਵਤਾਰ ਸਿੰਘ, ਜਰਨੈਲ ਸਿੰਘ ਛੀਨਾ, ਸਾਬ ਸਿੰਘ ਛੀਨਾ, ਚਰਨਜੀਤ ਸਿੰਘ ਜੌਹਲ, ਅਜਾਇਬ ਸਿੰਘ, ਤਰਲੋਚਨ ਸਿੰਘ, ਲਖਵਿੰਦਰ ਕੌਰ, ਨਰਿੰਦਰ ਕੌਰ, ਰਮਨਦੀਪ ਕੌਰ, ਅਤੇ ਹੋਰ ਸ਼ਹਿਰ ਦੇ ਪਤਵੰਤਿਆਂ ਵਲੋਂ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਸਨਮਾਨ ਅਤੇ ਸਵਾਗਤ ਕੀਤਾ ਗਿਆ |

ਪਿਛਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ... <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸ਼ਾਨ ਨਾਲ ਜਿੱਤਾਂਗੇ-ਘੁੰਮਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।