29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਖੇਤਾਂ 'ਚੋਂ ਬਰਸਾਤੀ ਪਾਣੀ ਕੱਢਣ ਲਈ ਰੱਖੇ ਨਾਲੇ 'ਚ ਫੈਲੀ ਗੰਦਗੀ ਤੋਂ ਕਿਸਾਨ ਪ੍ਰੇਸ਼ਾਨ <br/>

ਨਾਲੇ 'ਚ ਇਕ ਥਾਂ 'ਤੇ ਇਕੱਠੀ ਹੋਈ ਗੰਦਗੀ | <br/> 30-08-2025
ਕਟਾਰੀਆਂ, 29 ਅਗਸਤ (ਪ੍ਰੇਮੀ ਸੰਧਵਾਂ)-ਕਟਾਰੀਆਂ ਦੇ ਬੱਸ ਅੱਡੇ ਦੇ ਕੋਲੋਂ ਸੂੰਢ ਡਰੇਨ ਨੂੰ ਮਿਲਦੇ ਨਾਲੇ 'ਚ ਫੈਲੀ ਗੰਦਗੀ ਤੋਂ ਕਿਸਾਨ ਡਾਢੇ ਪ੍ਰੇਸ਼ਾਨ ਹਨ ਕਿਉਂਕਿ ਹਰ ਸਾਲ ਜਦੋਂ ਵੀ ਕਿਤੇ ਮੋਹਲੇਧਾਰ ਮੀਂਹ ਪੈਂਦਾ ਹੈ ਤਾਂ ਲੋਕਾਂ ਵਲੋਂ ਸੁੱਟੀ ਜਾਂਦੀ ਤਰ੍ਹਾਂ-ਤਰ੍ਹਾਂ ਦੀ ਗੰਦਗੀ ਇਕ ਥਾਂ 'ਤੇ ਰੁਕਣ ਕਾਰਨ ਪਾਣੀ ਦੀ ਨਿਕਾਸੀ ਵਿਚ ਕਾਫੀ ਵਿਘਨ ਖੜ੍ਹਾ ਕਰਦੀ ਹੈ | ਜਿਸ ਕਾਰਨ ਕਿਸਾਨਾਂ ਦੇ ਖੇਤਾਂ 'ਚ ਭਰੇ ਬਰਸਾਤੀ ਪਾਣੀ ਨੂੰ ਕੱਢਣ ਲਈ ਕਿਸਾਨਾਂ ਨੂੰ ਆਪ ਮਿਹਨਤ ਕਰਕੇ ਗੰਦਗੀ ਨੂੰ ਕੱਢਣ ਲਈ ਮਜ਼ਬੂਰ ਹੋਣ ਪੈਂਦਾ ਹੈ ਕਿਉਂਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਨਿਸਰ ਰਹੇ ਝੋਨੇ ਦਾ ਨੁਕਸਾਨ ਹੋਣ ਦਾ ਖ਼ਤਰਾ ਬਣ ਸਕਦਾ ਹੈ | ਕਿਸਾਨਾਂ ਨੇ ਕਿਹਾ ਕਿ ਬੀਤੇ ਦਿਨੀਂ ਪਏ ਭਰਵੇਂ ਮੀਂਹ ਦਾ ਪਾਣੀ ਅਜੇ ਵੀ ਖੇਤਾਂ 'ਚ ਭਰਿਆ ਹੋਇਆ ਹੈ ਕਿਉਂਕਿ ਖੇਤਾਂ ਦਾ ਪਾਣੀ ਕੱਢਣ ਲਈ ਰੱਖੇ ਨਾਲੇ ਰਾਹੀਂ ਵੀ ਪਾਣੀ ਘੱਟ ਰਫਤਾਰ ਨਾਲ ਡਰੇਨ ਵਿਚ ਪੈ ਰਿਹਾ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਦੀਆਂ ਜੜ੍ਹਾਂ ਪਾਣੀ ਨਾਲ ਗਲ ਜਾਣ ਕਾਰਨ ਝੋਨਾ ਥੱਲੇ ਡਿੱਗ ਸਕਦਾ ਹੈ, ਜਿਸ ਕਾਰਨ ਝੋਨੇ ਦੇ ਘੱਟ ਝਾੜ ਨਿਕਲਣ ਦਾ ਖ਼ਤਰਾ ਬਣ ਸਕਦਾ ਹੈ | ਕਿਸਾਨ ਅਮਰਜੀਤ ਸਿੰਘ ਕੰਗ, ਮੁਖਤਿਆਰ ਸਿੰਘ ਗੁਰੂ, ਅਮਰੀਕ ਸਿੰਘ ਗੁਰੂ, ਸਰਪੰਚ ਵਰਿੰਦਰ ਸਿੰਘ, ਸਦਾ ਰਾਮ, ਰਾਮ ਲਾਲ, ਮਹਿੰਦਰ ਪਾਲ ਆਦਿ ਕਿਸਾਨਾਂ ਮਜ਼ਦੂਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਨਾਲੇ ਦੀ ਸਫਾਈ ਕਰਵਾਈ ਜਾਵੇ |

ਪਿਛਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ-ਬੰਗਾ ਅਗਲੀ ਖ਼ਬਰ ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ 321. ਡੀ ਦੀ ਮੀਟਿੰਗ ਦੌਰਾਨ ਭਵਿੱਖੀ ਪ੍ਰਾਜੈਕਟਾਂ ਬਾਰੇ ਵਿਚਾਰ-ਵਟਾਂਦਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।