ਘਰ ਦੇ ਅੱਗੋਂ ਮੋਟਰਸਾਈਕਲ ਚੋਰੀ
ਅਜੀਤ ਡੈਸਕ
31-08-2025
ਜਾਡਲਾ, 30 ਅਗਸਤ (ਸੁਰਿੰਦਰ ਦੁੱਗਲ) - ਬੀਤੇ ਦਿਨੀਂ ਕਸਬਾ ਜਾਡਲਾ ਦੇ ਇਕ ਨੌਜਵਾਨ ਦਾ ਉਸਦੇ ਘਰ ਦੇ ਅੱਗਿਉਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਕੁਮਾਰ ਪੁੱਤਰ ਸ਼ਿੰਦਰ ਪਾਲ ਵਾਸੀ ਜਾਡਲਾ ਨੇ ਦੱਸਿਆ ਕਿ ਉਹ ਡਾਕ ਵਿਭਾਗ ਵਿਚ ਡਾਕ ਵੰਡਣ ਦਾ ਕੰਮ ਕਰਦਾ ਹੈ | ਉਸਨੇ ਦੱਸਿਆ ਕਿ ਉਸਨੇ ਆਪਣਾ ਸਪਲੈਂਡਰ ਪਲੱਸ ਮੋਟਰਸਾਈਕਲ ਨੰਬਰ ਪੀ. ਬੀ 32 ਏ.ਏ 3187 ਘਰ ਦੇ ਬਾਹਰ ਖੜ੍ਹਾ ਕਰ ਦਿੱਤਾ | ਜਦੋਂ ਸ਼ਾਮ ਨੂੰ 5:00 ਵਜੇ ਉਸਨੇ ਬਾਹਰ ਆ ਕੇ ਵੇਖਿਆ ਤਾਂ ਮੋਟਰਸਾਈਕਲ ਬਾਹਰ ਨਹੀਂ ਸੀ | ਮੋਟਰਸਾਈਕਲ ਕੋਈ ਅਣਪਛਾਤਾ ਚੋਰ ਚੋਰੀ ਕਰਕੇ ਲੈ ਗਿਆ | ਇਸ ਸਬੰਧੀ ਪੀੜਤ ਵਲੋਂ ਚੌਂਕੀ ਜਾਡਲਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ |