06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ਼ੋਭਾ ਯਾਤਰਾ ਸੰਬੰਧੀ ਕਾਠਗੜ੍ਹ ਖੱਡ ਦੀ ਸਫ਼ਾਈ ਅਤੇ ਸੜਕਾਂ ਦੀ ਕਰਵਾਈ ਮੁਰੰਮਤ <br/>

ਕਾਠਗੜ੍ਹ ਵਿਖੇ ਚੇਅਰਮੈਨ ਸਤਨਾਮ ਜਲਾਲਪੁਰ ਅਤੇ ਸਾਂਈ ਕਾਲੇ ਸ਼ਾਹ ਸਾਥੀਆਂ ਸਮੇਤ ਖੱਡਿਆਂ ਦੀ ਸਫ਼ਾਈ ਕਰਵਾਉਂਦੇ ਹੋਏ | ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ <br/> 31-08-2025
ਕਾਠਗੜ੍ਹ, 30 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਡੇਰਾ ਬੌੜੀ ਸਾਹਿਬ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ | ਸ਼ੋਭਾ ਯਾਤਰਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਅਤੇ ਡੇਰਾ ਟਿੱਬੀ ਸਾਹਿਬ ਦੇ ਸੇਵਾਦਾਰ ਸਾਂਈ ਕਾਲੇ ਸ਼ਾਹ ਅਤੇ ਕਾਠਗੜ੍ਹ ਦੀ ਪੰਚਾਇਤ ਵੱਲੋਂ ਕਾਠਗੜ੍ਹ ਖੱਡ ਦੀ ਸਫ਼ਾਈ ਜੀ.ਸੀ.ਬੀ ਮਸ਼ੀਨਾਂ ਅਤੇ ਟਰੈਕਟਰ-ਟਰਾਲੀਆਂ ਲਗਵਾ ਕੇ ਕਰਵਾਈ ਗਈ | ਇਸ ਮੌਕੇ ਸਤਨਾਮ ਜਲਾਲਪੁਰ ਅਤੇ ਸੇਵਾਦਾਰ ਸਾਂਈ ਕਾਲੇ ਸ਼ਾਹ ਨੇ ਦੱਸਿਆਂ ਕਿ ਇਹ ਵਿਸ਼ਾਲ ਸ਼ੋਭਾ ਯਾਤਰਾ ਕਸਬਾ ਕਾਠਗੜ੍ਹ ਦੇ ਵੱਖ-ਵੱਖ 20 ਤੋਂ 25 ਪਿੰਡਾਂ ਵਿੱਚ ਹੁੰਦੇ ਹੋਏ ਡੇਰਾ ਬੌੜੀ ਸਾਹਿਬ ਦੇਰ ਰਾਤ ਪਹੁੰਚ ਕੇ ਸਮਾਪਤ ਹੁੰਦੀ ਹੈ | ਇਸ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਕਾਠਗੜ੍ਹ, ਜਲਾਲਪੁਰ, ਚਾਹਲ ਦੀਆਂ ਸੜਕਾਂ ਬਰਸਾਤੀ ਪਾਣੀ ਆਉਣ ਰੁੜ ਗਈਆਂ ਹਨ ਅਤੇ ਇਹਨਾਂ ਵਿਚ ਡੰੂਘੇ-ਡੰੂਘੇ ਟੋਏ ਪਏ ਹਨ, ਜਿਸ ਕਰਕੇ ਕਾਠਗੜ੍ਹ, ਜਲਾਲਪੁਰ ਅਤੇ ਚਾਹਲ ਪਿੰਡ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਇਹਨਾਂ ਸੜਕਾਂ 'ਤੇ ਮਿੱਟੀ ਪਾ ਕੇ ਸੜਕਾਂ ਦੀ ਰਿਪੇਅਰ ਕਰਵਾਈ ਗਈ | ਇਸ ਮੌਕੇ ਗੱਲਬਾਤ ਕਰਦਿਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ ਵਿਸ਼ਾਲ ਸ਼ੋਭਾ ਯਾਤਰਾ ਦੇ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਪੈਦਲ ਯਾਤਰਾ ਵਿਚ ਕਲਸ਼ ਲੈ ਕੇ ਵੱਖ-ਵੱਖ ਪਿੰਡਾਂ 'ਚ ਜਾਂਦੀਆਂ ਹਨ | ਜਿਸ ਦੇ ਕਾਰਨ ਸੜਕਾਂ 'ਚ ਪਏ ਖੱਡਿਆਂ 'ਤੇ ਪੈਦਲ ਚੱਲਣ ਵਾਲੀਆਂ ਸੰਗਤਾਂ ਨੂੰ ਚੱਲਣ ਵਿੱਚ ਪ੍ਰੇਸ਼ਾਨੀ ਨਾ ਆ ਸਕੇ | ਇਸ ਲਈ ਉਹਨਾਂ ਵੱਲੋਂ ਮਿੱਟੀ ਪਵਾ ਕੇ ਖੱਡੇ ਭਰਵਾਏ ਗਏ | ਇਸ ਮੌਕੇ ਪੈਨੀ ਪਹਿਲਵਾਨ, ਸਰਪੰਚ ਹਰਵਿੰਦਰ ਸਿੰਘ ਚਾਹਲ, ਦੀਪੂ ਕਾਠਗੜ੍ਹ, ਸੁਖਵਿੰਦਰ ਸਿੰਘ ਸੁੱਖਾ ਜਲਾਲਪੁਰ ਸਮੇਤ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹਾਂ ਤੋਂ ਪ੍ਰਭਾਵਿਤ ਦਿਵਿਆਂਗ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦੇਵੇ ਸਰਕਾਰ-ਸੈਣੀ ਸਲੋਹ ਅਗਲੀ ਖ਼ਬਰ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਤੁਰੰਤ ਰਾਹਤ ਪ੍ਰਦਾਨ ਕਰੇ-ਪਰਮਿੰਦਰ ਮੇਨਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।