ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਸੰਵਾਰਨਾ ਚਾਹੀਦਾ-ਸਾਈਾ ਪੱਪਲ ਸ਼ਾਹ
ਅਜੀਤ ਡੈਸਕ
31-08-2025
ਬਹਿਰਾਮ, 30 ਅਗਸਤ (ਨਛੱਤਰ ਸਿੰਘ ਬਹਿਰਾਮ) - ਨਸ਼ਾ ਕੋਈ ਵੀ ਹੋਵੇ ਇਨਸਾਨ ਦਾ ਜੀਵਨ ਬਰਬਾਦ ਕਰ ਦਿੰਦਾ ਹੈ, ਇਹੋ ਜਿਹੀ ਅਲਾਮਤ ਤੋਂ ਨੌਜਵਾਨਾਂ ਨੂੰ ਦੂਰ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭੱਵਿਖ ਸੰਵਾਰਨਾ ਚਾਹੀਦਾ ਹੈ, ਇਹ ਸ਼ਬਦ ਸਾਈਾ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਨੇ ਇੱਕ ਸਮਾਗਮ ਤੋਂ ਪਰਤਦਿਆਂ ਦਰਬਾਰ ਵਿਖੇ ਆਖੇ | ਉਨ੍ਹਾਂ ਕਿਹਾ ਕਿ ਨਸ਼ਿਆਂ 'ਤੇ ਪੈਸਾ ਬਰਬਾਦ ਕਰਨ ਨਾਲੋਂ ਬੱਚਿਆਂ ਦੀ ਪੜ੍ਹਾਈ, ਲੋਕ ਭਲਾਈ ਕਾਰਜ, ਖੁੂਨ ਦਾਨ ਕੈਂਪ ਅਤੇ ਅੰਗਹੀਣਾਂ ਨੂੰ ਵੀਲ੍ਹ ਚੇਅਰਾਂ ਦੇਣ 'ਤੇ ਖਰਚ ਕਰੋ ਤਾਂ ਜੋ ਸਮਾਜ ਅਤੇ ਦੇਸ਼ ਤਰੱਕੀ ਕਰੇ | ਕਿਉਂਕਿ ਪੜਿ੍ਹਆ ਲਿਖਿਆ ਤੇ ਤੰਦਰੁਸਤ ਸਮਾਜ ਹੀ ਤਰੱਕੀ ਦੀਆਂ ਮੰਜਿਲਾਂ ਵੱਲ ਵਧ ਸਕਦਾ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਆਪਾਂ ਸਾਰੇ ਰਲਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਈਏ |