06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਟਾਰੀਆਂ ਦਾਣਾ ਮੰਡੀ ਦੇ ਫ਼ਰਸ਼ ਨੂੰ ਉੱਚਾ ਕਰਕੇ ਬਣਾਉਣ ਦੀ ਮੰਗ <br/>

ਕਿਸਾਨ ਆਗੂ ਤੇ ਆੜ੍ਹਤੀ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਤੇ ਹੋਰ ਕਿਸਾਨ ਜਾਣਕਾਰੀ ਦਿੰਦੇ ਹੋਏ | <br/> 31-08-2025
ਕਟਾਰੀਆਂ, 30 ਅਗਸਤ (ਪ੍ਰੇਮੀ ਸੰਧਵਾਂ)-ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਕਟਾਰੀਆਂ ਦਾਣਾ ਮੰਡੀ ਦਾ ਕਾਫ਼ੀ ਸਾਲ ਪਹਿਲਾ ਲੱਗਾ ਇੱਟਾਂ ਦਾ ਫ਼ਰਸ਼ ਧਸਿਆ ਹੋਇਆ ਹੈ | ਜਿਸ ਕਾਰਨ ਕਣਕ ਤੇ ਝੋਨੇ ਦੇ ਸੀਜ਼ਨ ਦੌਰਾਨ ਮੰਡੀ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਉਂਕਿ ਧਸੇ ਫ਼ਰਸ਼ ਵਿਚ ਮੀਂਹ ਦੇ ਖੜਦੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਦਾਣੇ ਖ਼ਰਾਬ ਹੋ ਜਾਂਦੇ ਹਨ | ਕਿਸਾਨ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਜਗਵੀਰ ਸਿੰਘ, ਜਗਤਾਰ ਸਿੰਘ, ਪ੍ਰਭਦੀਪ ਸਿੰਘ ਤੇ ਪ੍ਰਭਜੋਤ ਲਾਡੀ ਆਦਿ ਕਿਸਾਨਾਂ ਨੇ ਦੱਸਿਆ ਕਿ ਮੰਡੀ ਦੇ ਫ਼ਰਸ਼ ਲੱਗੇ ਨੂੰ ਕਰੀਬ 40 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ | ਪਰ ਮੁੜ ਕੇ ਕਿਸੇ ਨੇ ਮੰਡੀ ਦਾ ਫ਼ਰਸ਼ ਨਹੀਂ ਲਗਵਾਇਆ | ਜਿਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਆਪਣੀ ਫ਼ਸਲ ਖ਼ਰਾਬ ਕਰਕੇ ਭੁਗਤਣਾ ਪੈਦਾ ਹੈ | ਉਹਨਾਂ ਕਿਹਾ ਕਿ ਜੇਕਰ ਮੰਡੀ ਦੇ ਧਸੇ ਫ਼ਰਸ਼ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀ ਠੀਕ ਕਰਵਾ ਦਿੰਦੇ ਤਾਂ ਕਿਸਾਨਾਂ ਦੀਆਂ ਫ਼ਸਲ ਦਾ ਨੁਕਸਾਨ ਨਾ ਹੁੰਦਾ | ਕਿਸਾਨਾਂ ਤੋਂ ਇਲਾਵਾ ਪਤਵੰਤੇ ਸੱਜਣਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਟਾਰੀਆਂ ਮੰਡੀ ਦੇ ਖ਼ਰਾਬ ਹੋ ਚੁੱਕੇ ਫ਼ਰਸ਼ ਨੂੰ ਨਵੇਂ ਸਿਰਿਓਾ ਦੁਬਾਰਾ ਉੱਚਾ ਕਰਕੇ ਬਣਾਇਆ ਜਾਵੇ |

ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਜਿੱਤ ਦਰਜ ਕਰੇਗੀ-ਕਲਸੀ <br/> ਅਗਲੀ ਖ਼ਬਰ ਆਸਟਰੇਲੀਆ ਸਟੱਡੀ ਵੀਜ਼ੇ ਲਈ ਨਵੰਬਰ 2025 ਇਨਟੇਕ ਜਾਣ ਦਾ ਸੁਨਹਿਰੀ ਮੌਕਾ-ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।