06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਜਿੱਤ ਦਰਜ ਕਰੇਗੀ-ਕਲਸੀ <br/>

ਅਜੀਤ ਡੈਸਕ 31-08-2025
ਬਹਿਰਾਮ, 30 ਅਗਸਤ (ਨਛੱਤਰ ਸਿੰਘ ਬਹਿਰਾਮ) - ਕਾਂਗਰਸ ਪਾਰਟੀ ਆਪਣੇ ਕਾਰਜਕਾਲ 'ਚ ਕੀਤੇ ਵਿਕਾਸ ਦੇ ਆਧਾਰ 'ਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤ ਕੇ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰੇਗੀ | ਇਹ ਸ਼ਬਦ ਸੀਨੀਅਰ ਕਾਂਗਰਸ ਆਗੂ ਅਮਰਜੀਤ ਕਲਸੀ ਵਾਈਸ ਪ੍ਰਧਾਨ ਬਲਾਕ ਕਾਂਗਰਸ ਨੇ ਆ ਰਹੀਆਂ ਚੋਣਾਂ ਬਾਰੇ ਰਣਨੀਤੀ ਤਿਆਰ ਕਰਦਿਆਂ ਵਰਕਰਾਂ ਨੂੰ ਆਖੇ | ਉਨ੍ਹਾਂ ਕਿਹਾ ਕਿ ਬਹਿਰਾਮ, ਤਲਵੰਡੀ ਜੱਟਾਂ, ਚੱਕਗੁਰੂ, ਚੱਕਰਾਮੂੰ ਅਤੇ ਭਰੋਮਜਾਰਾ ਕਾਂਗਰਸੀ ਵਰਕਰਾਂ ਦੇ ਵਿਚਾਰ ਸੁਣੇ ਜਿਨ੍ਹਾਂ ਉਤਸ਼ਾਹ ਨਾਲ ਕਿਹਾ ਕਿ ਕਾਂਗਰਸ ਪਾਰਟੀ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ | ਕਲਸੀ ਨੇ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵਾਇਦੇ ਕੀਤੇ ਸਨ ਕੋਈ ਪੂਰਾ ਨਹੀਂ ਕੀਤਾ | ਜਿਸ ਕਰਕੇ ਲੋਕਾਂ ਦਾ ਉਕਤ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ | ਜੇ ਸੜਕਾਂ, ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਭ ਪਾਸੇ ਕੰਮ ਠੱਪ ਹੈ, ਸੜਕਾਂ, ਗਲੀਆਂ ਦਾ ਐਨਾ ਬੁਰਾ ਹਾਲ ਹੈ ਕਿ ਲੋਕਾਂ ਦਾ ਇਨ੍ਹਾਂ ਸੜਕਾਂ ਤੋਂ ਆਉਣਾ-ਜਾਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ | ਲੋਕ ਇਸ ਸਰਕਾਰ ਨੂੰ ਲਾਂਭੇ ਕਰਨ ਲਈ ਉਤਾਵਲੇ ਹਨ | ਜੋ ਕਾਂਗਰਸ ਪਾਰਟੀ ਵਿੱਚੋਂ ਆਪਣਾ ਵਧੀਆ ਭੱਵਿਖ ਦੇਖਦੇ ਹੋਏ 2027 ਦਾ ਇੰਤਜਾਰ ਕਰ ਰਹੇ ਹਨ |

ਪਿਛਲੀ ਖ਼ਬਰ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਕਟਾਰੀਆਂ ਦਾਣਾ ਮੰਡੀ ਦੇ ਫ਼ਰਸ਼ ਨੂੰ ਉੱਚਾ ਕਰਕੇ ਬਣਾਉਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।