06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੱਲੀ-ਝਿੱਕੀ ਵਿਖੇ ਮੀਟਿੰਗ <br/>

ਪੱਲੀ-ਝਿੱਕੀ ਦੇ ਝਿੱੜੀ ਅਸਥਾਨ ਵਿਖੇ ਸਮਾਗਮਾਂ ਸੰਬੰਧੀ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕਰਦੇ ਹੋਏ ਸਤਵੀਰ ਸਿੰਘ ਪੱਲੀ ਝਿੱਕੀ, ਸੀਤਲ ਸਿੰਘ ਹਲਵਾਈ, ਸਰੂਪ ਸਿੰਘ ਸਰਪੰਚ, ਬਲਕਾਰ ਸਿੰਘ ਸਾਬਕਾ ਸਰਪੰਚ ਅਤੇ ਸਮੂਹ ਪਤਵੰਤੇ ਸੱਜਣ | ਤਸਵੀਰ : ਕੁਲਦੀਪ ਸਿੰਘ ਪਾਬਲਾ <br/> 31-08-2025
ਬੰਗਾ, 30 ਅਗਸਤ (ਕੁਲਦੀਪ ਸਿੰਘ ਪਾਬਲਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ (ਸਾਕਾ-ਏ-ਚਾਂਦਨੀ ਚੌਂਕ) ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਬੰਧੀ ਪਿੰਡ ਪੱਲੀ-ਝਿੱਕੀ ਵਿਖੇ ਮੀਟਿੰਗ ਕੀਤੀ ਗਈ | ਇਹ ਮੀਟਿੰਗ ਪੱਲੀ ਝਿੱਕੀ ਦੇ ਧਾਰਮਿਕ ਅਸਥਾਨ ਝਿੜੀ ਵਾਲਿਆਂ ਦੇ ਦਰਬਾਰ 'ਚ ਸਮੂਹ ਝਿੜੀ ਦੀ ਪ੍ਰਬੰਧਕ ਕਮੇਟੀ ਵਲੋਂ ਬਾਬਾ ਦਰਸ਼ਨ ਸਿੰਘ ਦੀ ਅਗਵਾਈ 'ਚ ਕੀਤੀ ਗਈ | ਇਸ ਮੀਟਿੰਗ ਦੌਰਾਨ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਮਾਗਮਾਂ ਸੰਬੰਧੀ ਵੱਖ-ਵੱਖ ਵਿਚਾਰਾਂ ਪੇਸ਼ ਕੀਤੀਆਂ ਗਈਆਂ | ਇਸ ਦੌਰਾਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਇਹ ਸਮਾਗਮ ਪੱਲੀ ਝਿੱਕੀ ਦੇ ਬੱਸ ਅੱਡਾ ਦੇ ਨਜ਼ਦੀਕ ਮੇਨ ਸੜਕ 'ਤੇ ਗੁਰੂ ਨਾਨਕ ਲੰਗਰ ਹਾਲ ਵਿਖੇ 24 ਸਤੰਬਰ 2025 ਦਿਨ ਬੁੱਧਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸਮਾਗਮ ਕਰਵਾਏ ਜਾਣਗੇ | ਇਹਨਾਂ ਸਮਾਗਮਾਂ ਵਿੱਚ ਪਹੁੰਚ ਰਹੇ ਮਹਾਨ ਰਾਗੀ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਅਤੇ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਕੀਰਤਨ ਕਰਕੇ ਆਪਣੀਆਂ ਹਾਜ਼ਰੀਆਂ ਲਗਵਾਉਣਗੇ | ਇਸ ਸਮਾਗਮ ਦੌਰਾਨ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਗੁਰਮਤਿ ਸਮਾਗਮ ਅਤੇ ਮੁੱਖ ਸੇਵਾਦਾਰ ਭਾਈ ਸੁਰਜੀਤ ਸਿੰਘ ਨਵਾਂਸ਼ਹਿਰ ਵਾਲੇ ਹਾਜਰੀ ਲਗਵਾਉਣਗੇ | ਪੱਲੀ ਝਿੱਕੀ ਨੇ ਦੱਸਿਆ ਕਿ ਇਹ ਸਮਾਗਮ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਾਲਿਆਂ, ਸਮੂਹ ਗੁ: ਸਾਹਿਬ ਦੀਆਂ ਕਮੇਟੀਆਂ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾਣਗੇ | ਇਸ ਮੌਕੇ ਝਿੱੜੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ, ਭਗਤ ਸੀਤਲ ਸਿੰਘ ਹਲਵਾਈ, ਸਰੂਪ ਸਿੰਘ ਸਰਪੰਚ, ਬਲਕਾਰ ਸਿੰਘ ਸਾਬਕਾ ਸਰਪੰਚ, ਗੁ: ਸਿੰਘ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ, ਅਮਰੀਕ ਸਿੰਘ ਮੀਕਾ, ਗੁਰਦੀਪ ਸਿੰਘ ਦੀਪ, ਕੁਲਵਿੰਦਰ ਸਿੰਘ, ਕਰਨੈਲ ਸਿੰਘ ਯੂ. ਕੇ, ਹਰਪਾਲ ਸਿੰਘ ਪਾਲਾ, ਮਨਜਿੰਦਰ ਸਿੰਘ ਬਿੰਦੀ, ਹਰਭਜਨ ਸਿੰਘ ਠੇਕੇਦਾਰ, ਜਸਵੰਤ ਸਿੰਘ ਪੱਪੀ ਪਾਬਲਾ, ਭਗੀਰਥ ਲਾਲ ਸਾਹਿਲ ਸਟੂਡੀਓ, ਲਸ਼ਕਰ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ ਰਾਣਾ, ਸਤਨਾਮ ਸਿੰਘ ਠੇਕੇਦਾਰ, ਹਰਪ੍ਰੀਤ ਸਿੰਘ ਟੈਂਟ ਵਾਲਾ ਪੱਤੀ ਕੋਟ, ਤਰਸੇਮ ਲਾਲ ਬੂਟਾ ਪੰਚ, ਅਵਤਾਰ ਸਿੰਘ ਤਾਰਾ, ਜੋਤੀ, ਸੰਤੋਖ ਸਿੰਘ, ਕੁਲਦੀਪ ਸਿੰਘ, ਰੇਸ਼ਮ ਸਿੰਘ ਭੋਲਾ, ਪੱਪੂ ਚੌਂਕੀਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਜੰਡਿਆਲਾ ਵਿਖੇ ਬਾਬਾ ਜਸਵੀਰ ਸਿੰਘ ਨੇ ਸਿਲਾਈ ਸੈਂਟਰ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।