ਬੰਗਾ, 30 ਅਗਸਤ (ਧਰਮਵੀਰ ਪਾਲ)-ਬੰਗਾ ਦੇ ਪਿੰਡ ਜੰਡਿਆਲਾ ਵਿਖੇ ਪ੍ਰਧਾਨ ਬੀਬੀ ਜਸਵੀਰ ਕੌਰ ਬਾਹੜੋਵਾਲ ਦੇ ਵਿਸ਼ੇਸ਼ ਉਪਰਾਲੇ ਨਾਲ ਗੁਰੂ ਰਵਿਦਾਸ ਏਕਤਾ ਲਹਿਰ ਵਲੋਂ ਔਰਤਾਂ ਨੂੰ ਸਿਲਾਈ-ਕਢਾਈ ਸਿਖਾਉਣ ਲਈ ਸਿਲਾਈ ਸੈਂਟਰ ਦਾ ਉਦਘਾਟਨ ਲਹਿਰ ਦੇ ਮੁਖੀ ਬਾਬਾ ਜਸਵੀਰ ਸਿੰਘ ਵੱਲੋਂ ਕੀਤਾ ਗਿਆ | ਉਹਨਾਂ ਦੱਸਿਆ ਕਿ ਇਸ ਇਲਾਕੇ 'ਚ 100 ਸਲਾਈ ਸੈਂਟਰ ਖੋਲ੍ਹਣ ਦੇ ਟੀਚੇ ਦੀ ਲੜੀ ਤਹਿਤ ਅੱਜ ਪਿੰਡ ਜੰਡਿਆਲੇ ਵਿਖੇ ਇਹ ਸਿਲਾਈ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਹਰੇਕ ਸੈਂਟਰ 'ਚ 50 ਦੇ ਕਰੀਬ ਲੜਕੀਆਂ ਅਤੇ ਔਰਤਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ | ਉਹਨਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਏਕਤਾ ਲਹਿਰ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਵਿੱਚ ਸਿਖਲਾਈ ਪੂਰੀ ਕਰਨ ਉਪਰੰਤ ਜੋ ਸਰਟੀਫਿਕੇਟ ਦਿੱਤੇ ਜਾਂਦੇ ਹਨ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਨ | ਜਿਸ ਦੁਆਰਾ ਸਿੱਖਣ ਵਾਲੀਆਂ ਲੜਕੀਆਂ ਵੱਖ-ਵੱਖ ਸੰਸਥਾਵਾਂ ਵਿੱਚ ਰੋਜ਼ਗਾਰ ਪ੍ਰਾਪਤ ਕਰ ਸਕਦੀਆਂ ਹਨ | ਇਸ ਮੌਕੇ 'ਤੇ ਉਚੇਚੇ ਤੌਰ 'ਤੇ ਪਹੁੰਚੇ ਸੋਹਣ ਲਾਲ ਢੰਡਾਂ ਜ਼ਿਲ੍ਹਾ ਪ੍ਰਧਾਨ ਆਪ ਐਸ.ਸੀ ਵਿੰਗ ਅਤੇ ਮਨਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਆਪ ਮਹਿਲਾ ਵਿੰਗ ਵੱਲੋਂ ਬਾਬਾ ਜਸਵੀਰ ਸਿੰਘ ਦਾ ਸਵਾਗਤ ਕੀਤਾ ਅਤੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਜਸਵਿੰਦਰ ਮਹਿਮੀ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬਾਬਾ ਜਸਵੀਰ ਸਿੰਘ, ਸੋਹਣ ਲਾਲ ਢੰਡਾਂ, ਬੀਬੀ ਮਨਪ੍ਰੀਤ ਕੌਰ ਅਤੇ ਹੋਰ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਮਨਜਿੰਦਰ ਸਿੰਘ ਬੰਗਾ ਵੱਲੋਂ ਪਿੰਡ ਵਾਸੀਆਂ ਨੂੰ ਬਾਬਾ ਜਸਵੀਰ ਸਿੰਘ ਚਮਕੌਰ ਸਾਹਿਬ ਵਾਲਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵਾ ਦੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ | ਇਸ ਮੌਕੇ ਗੁਲਸ਼ਨ ਕੁਮਾਰ ਬੰਗਾ, ਸਰਪੰਚ ਸੁਖਵਿੰਦਰ ਸਿੰਘ, ਪ੍ਰਧਾਨ ਬਲਜੀਤ ਸਿੰਘ, ਜਸਵਿੰਦਰ ਮਹਿਮੀ, ਸੁਨੀਤਾ ਸਿੰਘ ਸਿਖਲਾਈ ਅਧਿਆਪਕਾ, ਸਰਬਜੀਤ ਸਿੰਘ, ਸੰਤੋਖ ਸਿੰਘ, ਹਰਨੇਕ ਸਿੰਘ, ਨਰੇਸ਼ ਕੁਮਾਰ, ਮਨਦੀਪ ਸਿੰਘ, ਬਲਜੀਤ ਸਿੰਘ, ਸੋਮ ਨਾਥ, ਬਾਲ ਕਿਸ਼ਨ, ਬਲਵੀਰ ਰਾਮ, ਦੇਸ ਰਾਜ, ਮਹਿੰਦਰ ਰਾਮ, ਰਾਜ ਕੁਮਾਰ ਨੰਬਰਦਾਰ, ਰਾਹੁਲ, ਕਰਨ, ਰਾਮ ਲਾਲ, ਕਰਨੈਲ, ਰਾਕੇਸ਼ ਕੁਮਾਰ ਤੇ ਰੋਹਿਤ ਆਦਿ ਹਾਜ਼ਰ ਸਨ |