06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਿੰਡ ਟੱਪਰੀਆਂ ਵਿਖੇ ਹੜਿ੍ਹਆ ਹੋਇਆ ਬਰਮ ਦੇ ਰਿਹੈ ਹਾਦਸਿਆਂ ਨੂੰ ਸੱਦਾ

ਬਲਾਚੌਰ ਭੱਦੀ ਮੁੱਖ ਸੜਕ 'ਤੇ ਨਵਾਂ ਪਿੰਡ ਟੱਪਰੀਆਂ ਵਿਖੇ ਬਰਸਾਤੀ ਪਾਣੀ ਨਾਲ ਹੜਿਆ ਹੋਇਆ ਬਰਮ ਵਿਖਾਉਂਦੇ ਹੋਏ ਇਲਾਕਾ ਵਾਸੀ | ਤਸਵੀਰ : ਨਰੇਸ਼ ਧੌਲ <br/> 31-08-2025

ਬਲਾਚੌਰ, 30 ਅਗਸਤ (ਨਰੇਸ਼ ਧੌਲ)-ਬਲਾਚੌਰ ਤੋਂ ਭੱਦੀ ਜਾਣ ਵਾਲੀ ਮੁੱਖ ਸੜਕ 'ਤੇ ਨਵਾਂ ਪਿੰਡ ਟੱਪਰੀਆਂ ਵਿਖੇ ਭਾਰੀ ਬਰਸਾਤੀ ਪਾਣੀ ਨਾਲ ਸੜਕ ਦੇ ਇਕ ਪਾਸੇ ਦਾ ਹੜਿ੍ਹਆ ਹੋਇਆ ਬਰਮ ਹਰ ਵੇਲੇ ਹਾਦਸਿਆਂ ਨੂੰ ਸੱਦਾ ਦਿੰਦਾ ਜਾਪ ਰਿਹਾ ਹੈ | ਪਿੰਡ ਵਾਸੀਆਂ ਅਮਨਦੀਪ ਭਾਟੀਆ, ਜਸਵਿੰਦਰ ਪਾਲ, ਰਜੇਸ਼ ਕੁਮਾਰ, ਕਿਸ਼ਨ ਕੁਮਾਰ, ਮਦਨ ਲਾਲ, ਰਾਮ ਪ੍ਰਸ਼ਾਦ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਰਸਾਤੀ ਪਾਣੀ ਨਾਲ ਇਹ ਬਰਮ ਹੜ ਚੁੱਕਾ ਹੈ ਜਿਸ 'ਤੇ ਸੁਰੱਖਿਆ ਵਜੋਂ ਸੜਕ ਦੇ ਕਿਨਾਰੇ ਇੱਟਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਵਾਹਨ ਚਾਲਕ ਸੁਚੇਤ ਹੋ ਸਕਣ | ਉਨ੍ਹਾਂ ਦੱਸਿਆ ਕਿ 20-25 ਦਿਨ ਬੀਤ ਜਾਣ ਉਪਰੰਤ ਵੀ ਸੰਬੰਧਤ ਵਿਭਾਗ ਜਾਂ ਪ੍ਰਸ਼ਾਸਨ ਵਲੋਂ ਇਸ ਮੁੱਖ ਸੜਕ ਦੇ ਹੜੇ ਹੋਏ ਬਰਮ ਦੀ ਹੁਣ ਤੱਕ ਸਾਰ ਨਹੀਂ ਲਈ ਗਈ | ਇਸ ਮੁੱਖ ਸੜਕ 'ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਭਿਆਨਕ ਹਾਦਸਾ ਵਾਪਰ ਸਕਦਾ ਹੈ | ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਕੋਈ ਅਣਸੁਖਾਵੀਂ ਘਟਨਾ ਘਟੇ ਇਸ ਹੜੇ੍ਹ ਹੋਏ ਬਰਮ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ |

ਪਿਛਲੀ ਖ਼ਬਰ ਮੰਡ ਖੇਤਰ ਦੇ ਪਿੰਡ ਚੱਕ ਨੇੜਿਓਾ ਆਰਜੀ ਬੰਨ੍ਹ ਟੁੱਟਿਆ <br/> ਅਗਲੀ ਖ਼ਬਰ ਜੰਡਿਆਲਾ ਵਿਖੇ ਬਾਬਾ ਜਸਵੀਰ ਸਿੰਘ ਨੇ ਸਿਲਾਈ ਸੈਂਟਰ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।