30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਡੈਰਿਕ ਸਕੂਲ ਬੰਗਾ ਦੇ ਵਿਦਿਆਰਥੀਆਂ ਮੁਹਾਲੀ ਸਟੇਡੀਅਮ ਟੂਰ ਦੌਰਾਨ ਦੇਖਿਆ ਅੰਤਰਰਾਸ਼ਟਰੀ ਮਹਿਲਾ ਕਿ੍ਕਟ ਮੈਚ

ਅਜੀਤ ਡੈਸਕ 20-09-2025
ਬੰਗਾ, 19 ਸਤੰਬਰ (ਕੁਲਦੀਪ ਸਿੰਘ ਪਾਬਲਾ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੇ ਆਪਣੇ ਵਿਦਿਆਰਥੀਆਂ ਨੂੰ ਇਕ ਯਾਦਗਾਰ ਖੇਡ ਅਨੁਭਵ ਪ੍ਰਦਾਨ ਕੀਤਾ | ਸਕੂਲ ਵਲੋਂ 8ਵੀਂ ਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆਈ ਮਹਿਲਾ ਟੀਮ ਤੇ ਭਾਰਤੀ ਮਹਿਲਾ ਟੀਮ ਦਰਮਿਆਨ ਹੋਏ ਰੋਮਾਂਚਕ ਅੰਤਰਰਾਸ਼ਟਰੀ ਕਿ੍ਕਟ ਮੈਚ ਨੂੰ ਵੇਖਣ ਦਾ ਮੌਕਾ ਦਿੱਤਾ ਗਿਆ | ਇਹ ਮੈਚ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ (ਜਿਸ ਨੂੰ ਨਿਊ ਪੰਜਾਬ ਕਿ੍ਕਟ ਐਸੋਸੀਏਸ਼ਨ ਸਟੇਡੀਅਮ ਵੀ ਕਿਹਾ ਜਾਂਦਾ ਹੈ), ਨਿਊ ਚੰਡੀਗੜ੍ਹ (ਮੁੱਲਾਂਪੁਰ), ਜ਼ਿਲ੍ਹਾ ਮੁਹਾਲੀ ਪੰਜਾਬ ਵਿਚ ਕਰਵਾਇਆ | ਯਾਤਰਾ ਨੂੰ ਨਵਾਂਸ਼ਹਿਰ ਕਿ੍ਕਟ ਐਸੋਸੀਏਸ਼ਨ ਦੇ ਅਧੀਨ ਮਨਜ਼ੂਰੀ ਮਿਲੀ | ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਿਚ ਰਜਿਸਟਰ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਖਿਡਾਰੀਆਂ ਨੂੰ ਨਜ਼ਦੀਕੋਂ ਖੇਡਦੇ ਵੇਖਣ ਦਾ ਵਿਲੱਖਣ ਮੌਕਾ ਮਿਲਿਆ | ਵਿਦਿਆਰਥੀ ਇਸ ਯਾਤਰਾ ਲਈ ਬਹੁਤ ਹੀ ਉਤਸ਼ਾਹਿਤ ਸਨ ਤੇ ਉਨ੍ਹਾਂ ਨੇ ਪੂਰੇ ਜੋਸ਼ ਨਾਲ ਮੈਚ ਦਾ ਅਨੰਦ ਮਾਣਿਆ | ਇਸ ਅਨੁਭਵ ਨੇ ਉਨ੍ਹਾਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਟੀਮ ਵਰਕ ਦੇ ਮੁੱਲਾਂ ਬਾਰੇ ਸਿੱਖਣ ਲਈ ਪ੍ਰੇਰਿਤ ਕੀਤਾ | ਸਕੂਲ ਦੀ ਪਿ੍ੰਸੀਪਲ ਨੀਨਾ ਭਾਰਦਵਾਜ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਲਈ ਇਹ ਗਰਵ ਦਾ ਪਲ ਸੀ ਕਿ ਉਨ੍ਹਾਂ ਨੇ ਦੋ ਸ਼ਾਨਦਾਰ ਅੰਤਰਰਾਸ਼ਟਰੀ ਟੀਮਾਂ ਵਿਚਕਾਰ ਇੰਨਾ ਪ੍ਰੇਰਣਾਦਾਇਕ ਮੈਚ ਦੇਖਿਆ | ਅਜਿਹੇ ਅਨੁਭਵ ਬੱਚਿਆਂ ਵਿਚ ਖੇਡਾਂ ਲਈ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਅਨੁਸ਼ਾਸਨ, ਟੀਮ ਭਾਵਨਾ ਤੇ ਦਿ੍ੜ੍ਹ ਸੰਕਲਪ ਵਰਗੇ ਗੁਣ ਵੀ ਸਿਖਾਉਂਦੇ ਹਨ |
ਪਿਛਲੀ ਖ਼ਬਰ ਆਓ ਸਾਰੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ-ਡਾ. ਕਸ਼ਮੀਰ ਚੰਦ ਅਗਲੀ ਖ਼ਬਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।