ਫਰਾਲਾ ਵਿਖੇ ਲੱਖਦਾਤਾ ਦੇ ਦਰਬਾਰ ’ਤੇ ਮੇਲਾ ਸ਼ੁਰੂ- ਪਰਮਜੀਤ ਕੌਰ
ਕਟਾਰੀਆਂ, 29 ਨਵੰਬਰ (ਪ੍ਰੇਮੀ ਸੰਧਵਾਂ)- ਪਿੰਡ ਫਰਾਲਾ ਵਿਖੇ ਲੱਖਦਾਤਾ ਦੇ ਦਰਬਾਰ ’ਤੇ ਸੂਫੀਆਨਾ ਦਰਗਾਹ ਪੰਜਾਬ ਦੇ ਪ੍ਰਧਾਨ ਤੇ ਮਹਾਨ ਤਪੱਸਵੀ ਸਾਈਂ ਪੱਪਲ ਸ਼ਾਹ ਭਰੋਮਜਾਰਾ ਵਾਲਿਆਂ ਦੇ ਪਰਮ ਸੇਵਕ ਗੱਦੀਨਸ਼ੀਨ ਪਰਮਜੀਤ ਕੌਰ ਪਿੰਕੀ ਦੀ ਅਗਵਾਈ ਹੇਠ ਮੇਲਾ ਸ਼ਰਧਾ ਨਾਲ ਸ਼ੁਰੂ ਹੋਇਆ। ਦਰਬਾਰ ਦੀਆਂ ਸਭ ਰਸਮਾਂ ਉਪਰੰਤ ਸੇਵਾਦਾਰ ਪਰਮਜੀਤ ਕੌਰ ਪਿੰਕੀ ਨੇ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਦਾਤਿਆਂ ਦੀਆਂ ਯਾਦਾਂ ਵਿੱਚ ਧਾਰਮਿਕ ਸਮਾਗਮ ਰਲ- ਮਿਲ ਕੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਇਸ ਦੁਨੀਆਂ ’ਤੇ ਆਉਣਾ ਸਫਲ ਹੋ ਜਾਵੇ।
ਅਜੀਤ ਡੈਸਕ
30-11-2026