ਸੁੱਖਾਂ ਦੀ ਪ੍ਰਾਪਤੀ ਲਈ ਅੱਲਾ ਦੀ ਬੰਦਗੀ ਜਰੂਰੀ- ਬਾਬਾ ਸਾਧੂ ਸ਼ਾਹ ਚਿਸ਼ਤੀ
ਕਟਾਰੀਆਂ, 29 ਨਵੰਬਰ (ਪ੍ਰੇਮੀ ਸੰਧਵਾਂ)- ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ੳੂਧੋ ਸ਼ਾਹ ਚਿਸ਼ਤੀ ਰੌਜ਼ਾ ਸ਼ਰੀਫ ਪਿੰਡ ਕਟਾਰੀਆਂ ਦੇ ਗੱਦੀਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁੱਖਾਂ ਦੀ ਪ੍ਰਾਪਤੀ ਅਤੇ ਦੁੱਖਾਂ ਤੋਂ ਛੁੱਟਕਾਰਾ ਪਾਉਣ ਲਈ ਹਰ ਪ੍ਰਾਣੀ ਨੂੰ ਅੱਲਾ ਦੀ ਬੰਦਗੀ ਜਰੂਰ ਕਰਨੀ ਚਾਹੀਦੀ ਹੈ। ਕਿਉਂਕਿ ਜਿਹੜੇ ਰੋਗ ਦਵਾਈਆਂ ਨਾਲ ਠੀਕ ਨਹੀਂ ਹੁੰਦੇ ਉਹ ਰੋਗ ਅੱਲਾ ਦੀ ਬੰਦਗੀ ਕਰਨ ਨਾਲ ਖਤਮ ਹੋ ਜਾਂਦੇ ਹਨ।
ਅਜੀਤ ਡੈਸਕ
30-11-2026