12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡੈਰਿਕ ਇੰਟਰਨੈਸ਼ਨਲ ਸਕੂਲ ਦਾ ਅੰਡਰ-19 ਹੈਂਡਬਾਲ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ

ਅਜੀਤ ਡੈਸਕ 21-09-2025
ਬੰਗਾ, 20 ਸਤੰਬਰ (ਕੁਲਦੀਪ ਸਿੰਘ ਪਾਬਲਾ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਆਪਣੀ ਖੇਡ ਪ੍ਰਤਿਭਾ ਤੇ ਦਿ੍ੜ੍ਹ ਨਿਸ਼ਚੇ ਦਾ ਪ੍ਰਦਰਸ਼ਨ ਕੀਤਾ | ਜ਼ਿਲ੍ਹਾ ਪੱਧਰ 'ਤੇ ਆਯੋਜਿਤ ਖੇਡ ਪ੍ਰਤੀਯੋਗਤਾ ਵਿਚ ਹੋਈ ਹੈਂਡਬਾਲ ਚੈਂਪੀਅਨਸ਼ਿਪ ਵਿਚ ਸਕੂਲ ਦੀ ਅੰਡਰ-19 ਗਰਲਜ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਿਲ ਕੀਤਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਅੰਡਰ-19 ਟੀਮ ਵਿਚ ਸ਼ਾਮਿਲ ਰਹੀਆਂ ਵਿਦਿਆਰਥਣਾਂ ਹਰਨੀਤ, ਪ੍ਰਭਲੀਨ, ਈਸ਼ਾ, ਰੀਤਿਕਾ, ਨਵਨੀਤ ਕੌਰ, ਜੈਸਮੀਨ, ਜਸਮੀਨ, ਸੁਪ੍ਰੀਤ, ਮਨਪ੍ਰੀਤ, ਮਨਜੋਤ ਤੇ ਰਾਜਪ੍ਰੀਤ | ਉਨ੍ਹਾਂ ਦੇ ਸ਼ਾਨਦਾਰ ਟੀਮਵਰਕ ਤੇ ਉਤਸ਼ਾਹ ਦੀ ਸਭ ਨੇ ਸਰਾਹਨਾ ਕੀਤੀ | ਅੰਡਰ-17 ਟੀਮ ਨੇ ਵੀ ਸ਼ਾਨਦਾਰ ਊਰਜਾ ਤੇ ਖੇਡਭਾਵਨਾ ਦਾ ਪ੍ਰਦਰਸ਼ਨ ਕੀਤਾ ਅਤੇ ਰੱਸਾਕਸ਼ੀ ਖੇਡ ਪ੍ਰਤੀਯੋਗਤਾ ਅੰਡਰ-14, ਅੰਡਰ 17, ਅੰਡਰ 19 ਵਿਚ ਖੇਡ ਕੇ ਆਪਣਾ ਸਥਾਨ ਬਣਾਇਆ | ਸਕੂਲ ਦੇ ਪਿ੍ੰਸੀਪਲ ਨੀਨਾ ਭਾਰਦਵਾਜ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦਿਆਂ ਕਿਹਾ ਸਾਡੇ ਵਿਦਿਆਰਥੀ ਹਰ ਪੱਧਰ 'ਤੇ ਆਪਣੀ ਯੋਗਤਾ ਸਾਬਤ ਕਰ ਰਹੇ ਹਨ | ਅੰਡਰ-19 ਹੈਂਡਬਾਲ ਵਿਚ ਦੂਜਾ ਸਥਾਨ ਹਾਸਿਲ ਕਰਨਾ ਉਨ੍ਹਾਂ ਦੀ ਮਿਹਨਤ ਅਤੇ ਹੁਨਰ ਦਾ ਨਤੀਜਾ ਹੈ | ਮੈਨੂੰ ਉਨ੍ਹਾਂ ਦੀ ਲਗਨ 'ਤੇ ਮਾਣ ਹੈ ਅਤੇ ਮੈਂ ਉਨ੍ਹਾਂ ਨੂੰ ਅੱਗੇ ਵੀ ਵਧਣ ਲਈ ਉਤਸਾਹਿਤ ਕਰਦੀ ਹਾਂ | ਉਨ੍ਹਾਂ ਨੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾ ਦਿੱਤੀ |
ਪਿਛਲੀ ਖ਼ਬਰ ਐਸ. ਡੀ. ਐਮ. ਵਲੋਂ ਬਲਾਚੌਰ ਇਲਾਕੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ, ਖਰੀਦ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਇੰਟਰ ਕਾਲਜ ਮੁਕਾਬਲੇ 'ਚ ਅਮਰਦੀਪ ਕਾਲਜ ਦੀ ਹਰਲੀਨ ਕੌਰ ਰਹੀ ਪਹਿਲੇ ਸਥਾਨ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।