25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨਗਰ ਪੰਚਾਇਤ ਖਮਾਣੋਂ ਵਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਅਹਿਮ ਮੀਟਿੰਗ

ਅਜੀਤ ਡੈਸਕ 30-08-2025
ਖਮਾਣੋਂ, 29 ਅਗਸਤ (ਜੋਗਿੰਦਰ ਪਾਲ)-ਨਗਰ ਕੌਂਸਲ ਦਫ਼ਤਰ ਖਮਾਣੋਂ ਵਿਖੇ ਕੌਂਸਲ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਦੀ ਹਾਜ਼ਰੀ 'ਚ ਕੌਂਸਲਰਾਂ ਦੀ ਅਹਿਮ ਮੀਟਿੰਗ ਹੋਈ | ਇਸ ਮੀਟਿੰਗ ਵਿਚ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ, ਜਿਵੇਂ ਹੀ ਪ੍ਰਧਾਨ ਗੁਰਦੀਪ ਸਿੰਘ ਨੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਦਾ ਏਜੰਡਾ ਬੋਲਿਆ ਤਾਂ 5 ਕੌਂਸਲਰਾਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਜਿਨ੍ਹਾਂ 'ਚ ਬਲਜੀਤ ਕੌਰ ਵਾਰਡ ਨੰਬਰ-9, ਮਨਦੀਪ ਕੌਰ ਵਾਰਡ ਨੰਬਰ-13, ਹਰਜੀਤ ਕੌਰ ਵਾਰਡ ਨੰਬਰ-7 ਮਨਜੀਤ ਕੌਰ ਵਾਰਡ ਨੰਬਰ-11, ਕੁਸਮ ਵਰਮਾ ਵਾਰਡ ਨੰਬਰ-1 ਸਮੇਤ ਉਕਤ ਕੌਂਸਲਰ ਮੀਟਿੰਗ ਦਾ ਬਾਈਕਾਟ ਕਰਕੇ ਹਾਊਸ ਤੋਂ ਬਾਹਰ ਚਲੇ ਗਏ | ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਮੌਜੂਦ 8 ਬਹੁਸੰਮਤੀ ਮੈਂਬਰਾਂ 'ਚ ਸਾਬਕਾ ਪ੍ਰਧਾਨ ਡਾ.ਅਮਰਜੀਤ ਸੋਹਲ, ਉਪ ਪ੍ਰਧਾਨ ਰਾਜੀਵ ਅਹੂਜਾ, ਗੁਰਿੰਦਰ ਸਿੰਘ ਸੋਨੀ, ਹਰਦੀਪ ਸਿੰਘ, ਰਣਵੀਰ ਸਿੰਘ ਕੰਗ, ਸੁਖਵਿੰਦਰ ਸਿੰਘ ਤੇ ਸੁਖਵਿੰਦਰ ਕੌਰ ਆਦਿ ਕੌਂਸਲਰਾਂ ਨੇ ਸ਼ਹਿਰ ਵਾਸੀਆਂ ਦੇ ਹਿਤ 'ਚ ਕਈ ਅਹਿਮ ਵਿਕਾਸ ਕਾਰਜਾਂ ਸੰਬੰਧੀ ਮਤੇ ਪਾਸ ਕੀਤੇ | ਜਿਨ੍ਹਾਂ 'ਚ ਮਿ੍ਤਕਾਂ ਨੂੰ ਸ਼ਮਸ਼ਾਨ ਘਾਟ ਲਿਜਾਣ ਲਈ ਵੈਨ, ਬਾਲਣ ਮੁਕਤ ਦਾਹ ਸਸਕਾਰ ਗੈੱਸ ਭੱਠੀ, ਵਾਟਰ ਟਰੀਟਮੈਂਟ ਪਲਾਂਟ ਲਈ ਜ਼ਮੀਨ ਖ਼ਰੀਦਣ ਦੀ ਪ੍ਰਵਾਨਗੀ, ਸੀਵਰੇਜ ਟਰੀਟਮੈਂਟ ਪਲਾਂਟ ਦੇ ਕੰਮਾਂ ਨੂੂੰ ਸ਼ੁਰੂ ਕਰਨ ਦੀ ਪ੍ਰਵਾਨਗੀ, ਵਾਰਡ ਨੰਬਰ-9 'ਚ ਖੰਨਾ ਰੋਡ ਤੋਂ ਪ੍ਰਾਇਮਰੀ ਸਕੂਲ ਤੱਕ ਗਲੀ ਨੂੰ ਨਵਿਆਉਣ ਦਾ ਕੰਮ ਸਾਢੇ 15 ਲੱਖ, ਪਾਣੀ ਦੀ ਨਿਕਾਸੀ ਸਬੰਧੀ, ਡਾਕਖ਼ਾਨਾ ਰੋਡ, ਮੰਦਿਰ ਰੋਡ ਅਤੇ ਵੱਖ-ਵੱਖ ਵਾਰਡਾਂ ਦੀਆਂ ਗਲੀਆਂ ਨੂੰ ਨਵਿਆਉਣ ਦੇ ਕੰਮਾਂ ਲਈ ਮਤੇ ਪਾਸ ਕੀਤੇ ਗਏ ਜਿਨ੍ਹਾਂ ਨੂੰ ਬਹੁਸੰਮਤੀ 8 ਕੌਂਸਲਰਾਂ ਨੇ ਪ੍ਰਵਾਨਗੀ ਦੇ ਕੇ ਪਾਸ ਕਰ ਦਿੱਤਾ | ਇਸ ਮੌਕੇ ਕੌਂਸਲ ਪ੍ਰਧਾਨ ਗੁਰਦੀਪ ਸਿੰਘ ਅਤੇ ਉਪ ਪ੍ਰਧਾਨ ਰਾਜੀਵ ਅਹੂਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਅਧੂਰੇ ਪਏ ਵਿਕਾਸ ਕਾਰਜ ਜਾਂ ਨਵੇਂ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਕਿਉਂਕਿ ਕੌਂਸਲਰ ਆਪੋ ਆਪਣੀਆਂ ਵਾਰਡਾਂ 'ਚ ਵਿਕਾਸ ਕਾਰਜਾਂ ਲਈ ਹਮੇਸ਼ਾ ਵਚਨਬੱਧ ਰਹਿੰਦੇ ਹਨ ਇਸ ਬਦਲੇ ਉਨ੍ਹਾਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਤਾਂ ਜੋ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਸਕੇ | ਇਸ ਸਬੰਧੀ ਜਦੋਂ ਬਾਈਕਾਟ ਕਰਨ ਵਾਲੀ ਦੂਸਰੀ ਧਿਰ ਦੇ 5 ਕੌਂਸਲਰਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਮਨਦੀਪ ਕੌਰ ਵਾਰਡ ਨੰਬਰ-13 ਨੇ ਆਪਣਾ ਪੱਖ ਰੱਖਦਿਆਂ ਸਪਸ਼ਟ ਕੀਤਾ ਕਿ ਅਸੀਂ 5 ਕੌਂਸਲਰ ਅੱਜ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਨਗਰ ਕੌਂਸਲ ਖਮਾਣੋਂ ਦੇ ਹਾਊਸ ਗਏ ਸੀ ਜਿੱਥੇ ਪੇਸ਼ ਕੀਤੇ ਏਜੰਡੇ ਵਿਚ ਸਾਡੀ ਕਿਸੇ ਵੀ ਵਾਰਡ ਨਾਲ ਸਬੰਧਿਤ ਵਿਕਾਸ ਕਾਰਜ ਸੂਚੀ ਵਿਚ ਨਹੀਂ ਸਨ, ਜਿਸ ਕਰਕੇ ਅਸੀਂ ਇਸ ਮੀਟਿੰਗ ਦਾ ਬਾਈਕਾਟ ਕਰਕੇ ਪੰਜ ਕੌਂਸਲਰ ਹਾਊਸ ਤੋਂ ਬਾਹਰ ਆ ਗਏ | ਮਨਦੀਪ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਸੀਂ 13 ਅਗਸਤ ਨੂੰ 8 ਕੌਂਸਲਰਾਂ ਨੇ ਆਪੋ ਆਪਣੀਆਂ ਵਾਰਡਾਂ ਵਿਚ ਵਿਕਾਸ ਕਾਰਜਾਂ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਕਾਰਜ ਸਾਧਕ ਅਫ਼ਸਰ ਖਮਾਣੋਂ ਨੂੰ ਲਿਖਤੀ ਅਪੀਲ ਕੀਤੀ ਸੀ, ਪ੍ਰੰਤੂ ਇਸ ਪਾਸੇ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਸਗੋਂ ਇਨ੍ਹਾਂ ਵਲੋਂ ਆਪਣੇ ਚਹੇਤਿਆਂ ਨੂੰ ਹੀ ਖ਼ੁਸ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਸ ਦੇ ਵਾਰਡ ਵਿਚ ਬਦੇਸ਼ਾਂ ਰੋਡ 'ਤੇ ਕਿੰਨੇ ਚਿਰ ਤੋਂ ਲਾਈਟਾਂ ਖ਼ਰਾਬ ਹਨ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਰਿਪੇਅਰ ਤੱਕ ਨਹੀਂ ਕੀਤਾ ਅਤੇ ਪਿਛਲੇ ਕਈ ਸਾਲਾਂ ਤੋਂ ਸਾਡੇ ਕਿਸੇ ਕੌਂਸਲਰ ਦੇ ਵਾਰਡ ਵਿਚ ਕੋਈ ਵਿਕਾਸ ਕਾਰਜ ਨਹੀਂ ਹੋ ਸਕੇ | ਜਿਸ ਕਰਕੇ ਅੱਜ ਅਸੀਂ ਇਸ ਮੀਟਿੰਗ ਦਾ ਬਾਈਕਾਟ ਕੀਤਾ ਹੈ |

ਪਿਛਲੀ ਖ਼ਬਰ ਅੰਮਿ੍ਤਪਾਲ ਕੌਰ (ਕੋਠੇ ਸੰਤਾ ਸਿੰਘ ਵਾਲੇ) ਨਮਿਤ ਅੰਤਿਮ ਅਰਦਾਸ ਭਲਕੇ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਰੈਗਿੰਗ ਵਿਰੁੱਧ ਜਾਗਰੂਕਤਾ ਸੰਬੰਧੀ ਵਿਸ਼ੇਸ਼ ਲੈਕਚਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।