30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕੋਰਡੀਆ ਵਿਖੇ ਰਾਸ਼ਟਰੀ ਖੇਡ ਦਿਵਸ ਅਤੇ ਤੀਜ ਫੈਸਟ ਮਨਾਇਆ

ਅਜੀਤ ਡੈਸਕ 31-08-2025

ਸੰਘੋਲ, 30 ਅਗਸਤ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਰਾਸ਼ਟਰੀ ਖੇਡ ਦਿਵਸ ਅਤੇ ਤੀਜ ਫੈਸਟ ਗਲੋਬਲ ਇੰਡੀਅਨ ਆਰਗੇਨਾਈਜ਼ੇਸ਼ਨ (ਜੀਓ) ਦੇ ਸਹਿਯੋਗ ਨਾਲ ਮਨਾਇਆ ਗਿਆ | ਕੋਰਡੀਆ ਸੰਸਥਾ ਤੇ ਜੀਓ ਦੇ ਚੇਅਰਮੈਨ ਲਾਰਡ ਦਿਲਜੀਤ ਸਿੰਘ ਰਾਣਾ ਅਤੇ ਸੰਸਥਾ ਦੇ ਕਾਰਜਕਾਰੀ ਟਰੱਸਟੀ ਤੇ ਜੀਓ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ ਡਾ. ਉਰਮਿਲ ਵਰਮਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ ਅਤੇ ਮੇਜਰ ਧਿਆਨ ਚੰਦ ਤੇ ਹੋਰ ਖਿਡਾਰੀਆਂ ਦੇ ਯੋਗਦਾਨ ਨੂੰ ਯਾਦ ਕੀਤਾ | ਡਾ. ਉਰਮਿਲ ਵਰਮਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਖੇਡਾਂ ਅਤੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦਾ ਭਵਿੱਖ ਸੁੰਦਰ ਹੋ ਸਕਦਾ ਹੈ | ਵਿਦਿਆਰਥੀਆਂ ਨੇ ਆਊਟਡੋਰ ਤੇ ਇੰਡੋਰ ਖੇਡ ਮੁਕਾਬਲਿਆਂ ਅਤੇ ਰੰਗਾਰੰਗ ਤੀਜ ਮੁਕਾਬਲਿਆਂ ਵਿਚ ਭਾਗ ਲਿਆ | ਖ਼ਾਸ ਤੌਰ 'ਤੇ ਖੇਡ ਤੇ ਸੰਸਕਿ੍ਤਿਕ ਇੰਚਾਰਜ ਅਤੇ ਸਹਿਯੋਗੀਆਂ ਨੇ ਇਸ ਸਮਾਗਮ ਨੂੰ ਸੁੰਦਰਤਾ ਪ੍ਰਦਾਨ ਕੀਤੀ | ਖੇਡਾਂ ਤੇ ਤੀਜ ਦੇ ਜੇਤੂ ਵਿਦਿਆਰਥੀਆਂ ਦਾ ਸੰਸਥਾ ਵਲੋਂ ਸਨਮਾਨ ਵੀ ਕੀਤਾ ਗਿਆ | ਮਿਸਟਰ ਤੀਜ ਤਰਵਿੰਦਰ ਸਿੰਘ ਤੇ ਮਿਸ ਤੀਜ ਦਾ ਸਨਮਾਨ ਕੋਮਲਪ੍ਰੀਤ ਅਤੇ ਸਹਿਜਪ੍ਰੀਤ ਕੌਰ ਨੂੰ ਦਿੱਤਾ ਗਿਆ | ਇਸ ਮੌਕੇ 'ਤੇ ਪਿ੍ੰਸੀਪਲ ਡਾ. ਜਯੋਤੀ ਸ਼ਰਮਾ, ਡਾ. ਰਵੀ ਪ੍ਰਕਾਸ਼ ਮਿਸ਼ਰਾ, ਉਮਾ ਰਾਣਾ ਪਬਲਿਕ ਸਕੂਲ ਦੇ ਪਿ੍ੰਸੀਪਲ ਐਸ.ਐਸ ਬਰਾੜ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਅਵਾਰਾ ਕੁੱਤਿਆਂ ਨੂੰ ਨੱਥ ਕੌਣ ਪਾਵੇਗਾ-ਲੈਕ. ਕੁਲਦੀਪ ਸਿੰਘ, ਰਾਜਨ ਸ਼ਰਮਾ ਅਗਲੀ ਖ਼ਬਰ 'ਆਪ' ਸਰਕਾਰ ਹੜ੍ਹ ਪੀੜਤਾਂ ਤੱਕ ਮਦਦ ਪਹੁੰਚਾਉਣ 'ਚ ਨਾਕਾਮ ਸਾਬਤ ਹੋਈ-ਡਾ. ਹਰਬੰਸ ਲਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।