30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਅਵਾਰਾ ਕੁੱਤਿਆਂ ਨੂੰ ਨੱਥ ਕੌਣ ਪਾਵੇਗਾ-ਲੈਕ. ਕੁਲਦੀਪ ਸਿੰਘ, ਰਾਜਨ ਸ਼ਰਮਾ

ਲੈਕਚਰਾਰ ਕੁਲਦੀਪ ਸਿੰਘ, ਰਾਜਨ ਸ਼ਰਮਾ <br/> 31-08-2025
ਖਮਾਣੋਂ, 30 ਅਗਸਤ (ਮਨਮੋਹਣ ਸਿੰਘ ਕਲੇਰ)-ਬੇਸਹਾਰਾ ਕੁੱਤਿਆਂ ਦੀ ਲਗਾਤਾਰ ਵਧਦੀ ਗਿਣਤੀ ਕਰਕੇ ਲੋਕਾਂ ਵਿਚ ਭੈਅ ਵਧਦਾ ਜਾ ਰਿਹਾ ਹੈ | ਹਰ ਦਿਨ ਕਈ ਲੋਕ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ | ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਈ ਲੋਕ ਬੇਜ਼ਬਾਨ ਕਹਿ ਕੇ ਇਨ੍ਹਾਂ ਦੇ ਹੱਕ ਵਿਚ ਆ ਗਏ ਪਰ ਫਿਰ ਉਨ੍ਹਾਂ ਨੂੰ ਨੱਥ ਕੌਣ ਪਾਵੇਗਾ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੇ ਲੈਕਚਰਾਰ ਕੁਲਦੀਪ ਸਿੰਘ ਅਤੇ ਇੰਟਰਨੈਸ਼ਨਲ ਵਾਤਾਵਰਨ ਪ੍ਰਚਾਰਕ ਲੈਕਚਰਾਰ ਰਾਜਨ ਸ਼ਰਮਾ (ਦੋਨੋਂ ਸਟੇਟ ਅਵਾਰਡੀ) ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਕੁੱਤੇ ਵਿਦਿਆਰਥੀਆਂ ਦੇ ਪਿੱਛੇ-ਪਿੱਛੇ ਸਕੂਲ ਤੱਕ ਆ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲੋਕ ਰਾਤ ਨੂੰ ਹੀ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਸੀ, ਪਰ ਹੁਣ ਤਾਂ ਦਿਨ ਵਿਚ ਵੀ ਕੁੱਤਿਆਂ ਦੇ ਹੋ ਰਹੇ ਕਹਿਰ ਕਾਰਨ ਬਿਨਾਂ ਕੰਮ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੋਕ ਕੁੱਤਿਆਂ ਕਾਰਨ ਸਹਿਮ ਦੇ ਮਾਹੌਲ ਹੇਠ ਜੀਵਨ ਜਿਉਣ ਲਈ ਮਜਬੂਰ ਹਨ | ਕੁਲਦੀਪ ਸਿੰਘ ਅਤੇ ਰਾਜਨ ਸ਼ਰਮਾ ਨੇ ਪਸ਼ੂ ਪ੍ਰੇਮੀ ਸੰਸਥਾਵਾਂ ਤੇ ਪਸ਼ੂ ਪ੍ਰੇਮੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਕੁੱਤਿਆਂ ਬਾਰੇ ਗੰਭੀਰਤਾ ਨਾਲ ਸੋਚਣ |
ਪਿਛਲੀ ਖ਼ਬਰ ਮੋਦੀ ਹਕੂਮਤ ਹਊਮੈ ਭਰੇ ਵਤੀਰੇ ਨੂੰ ਛੱਡ ਕੇ ਆਪਣੇ ਲੋਕਾਂ ਨਾਲ ਬੇਇਨਸਾਫ਼ੀਆਂ ਬੰਦ ਕਰੇ-ਮਾਨ ਅਗਲੀ ਖ਼ਬਰ ਕੋਰਡੀਆ ਵਿਖੇ ਰਾਸ਼ਟਰੀ ਖੇਡ ਦਿਵਸ ਅਤੇ ਤੀਜ ਫੈਸਟ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।