30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਰਮਚਾਰੀ ਦਲ ਪੰਜਾਬ ਭਗੜਾਣਾ ਦੀ ਮੀਟਿੰਗ ਹੋਈ

ਅਜੀਤ ਡੈਸਕ 31-08-2025
ਅਮਲੋਹ, 30 ਅਗਸਤ (ਕੇਵਲ ਸਿੰਘ)-ਕਰਮਚਾਰੀ ਦਲ ਪੰਜਾਬ ਭਗੜਾਣਾ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਦੀ ਪ੍ਰਧਾਨਗੀ ਹੇਠ ਅਮਲੋਹ ਵਿਖੇ ਹੋਈ ਅਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਵਿਚ ਸਮਾਣਾ ਬ੍ਰਾਂਚ ਤੋਂ ਕੁਝ ਅਹਿਮ ਕਰਮਚਾਰੀ ਹਾਜ਼ਰ ਹੋਏ, ਸਾਰਿਆਂ ਨੇ ਪ੍ਰਣ ਕੀਤਾ ਕਿ ਮਿਲ ਕੇ ਕਰਮਚਾਰੀ ਦਲ ਪੰਜਾਬ ਭਗੜਾਣਾ ਵਿਚ ਮੁਲਾਜ਼ਮਾਂ ਦੇ ਹਿਤਾਂ ਦੀ ਰਾਖੀ ਲਈ ਕੰਮ ਕਰਦੇ ਰਹਿਣਗੇ | ਉਨ੍ਹਾਂ ਦੱਸਿਆ ਕਿ 2 ਸਤੰਬਰ ਨੂੰ ਪੰਜਾਬ ਦੇ ਖ਼ਜ਼ਾਨਾ ਮੰਤਰੀ ਨਾਲ ਮੁਲਾਜ਼ਮਾਂ ਦੇ ਹਿਤਾਂ ਲਈ ਹੋਣ ਵਾਲੀ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਸਕੱਤਰ ਜਨਰਲ ਸੁਸ਼ੀਲ ਚੋਪੜਾ, ਅਮਿਤ ਕੁਮਾਰ ਸਮਾਣਾ, ਰੂਪ ਸਿੰਘ ਅਤੇ ਰਾਜਵੀਰ ਸਿੰਘ ਸ਼ਿਰਕਤ ਕਰਨਗੇ | ਇਸ ਮੌਕੇ ਅਮਿਤ ਕੁਮਾਰ ਸਮਾਣਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੇ ਰੂਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਰਮਚਾਰੀ ਦਲ ਪੰਜਾਬ ਭਗੜਾਣਾ ਵਿਚ ਮੁਲਾਜ਼ਮਾਂ ਦੀ ਭਲਾਈ ਲਈ ਹਮੇਸ਼ਾ ਆਵਾਜ਼ ਚੁੱਕਦੇ ਰਹਿਣਗੇ | ਇਸ ਮੌਕੇ ਸੁਸ਼ੀਲ ਚੋਪੜਾ ਸਕੱਤਰ ਜਨਰਲ, ਅਸ਼ੋਕ ਕੁਮਾਰ ਫ਼ਤਹਿਗੜ੍ਹ ਸਾਹਿਬ, ਮਲਕੀਤ ਸਿੰਘ ਰੈਲੋਂ, ਬਲਵੀਰ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ ਪਟਿਆਲਾ, ਰਮੇਸ਼ ਕੁਮਾਰ, ਰੂਪ ਸਿੰਘ ਸਮਾਣਾ, ਵੇਦ ਪ੍ਰਕਾਸ਼, ਰਾਜਵੀਰ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਛੁੱਟੀ ਦੇ ਦਿਨ ਨਗਰ ਕੌਂਸਲ ਬਸੀ ਪਠਾਣਾਂ ਨੂੰ ਆਇਆ 71 ਹਜ਼ਾਰ ਪ੍ਰਾਪਰਟੀ ਟੈਕਸ-ਈ.ਓ. ਅਗਲੀ ਖ਼ਬਰ ਪੰਜਾਬ ਸਰਕਾਰ ਜੇਕਰ ਸਮੇਂ ਸਿਰ ਹੜ੍ਹ ਰੋਕਣ ਦੇ ਬੰਦੋਬਸਤ ਕਰਦੀ ਤਾਂ ਇਹ ਹਾਲਾਤ ਨਾ ਪੈਦਾ ਹੁੰਦੇ-ਦਵਿੰਦਰ ਮਾਜਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।