ਖਮਾਣੋਂ, 30 ਅਗਸਤ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਨੇ ਜੇਕਰ ਸਮੇਂ ਸਿਰ ਹੜ੍ਹ ਰੋਕਣ ਲਈ ਲੋੜੀਂਦੀਆਂ ਕਾਰਵਾਈਆਂ ਨੂੰ ਅਮਲੀ ਜਾਮਾ ਪਹਿਨਾਇਆ ਹੰੁਦਾ ਤਾਂ ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ, ਅੰਮਿ੍ਤਸਰ ਦੇ ਅਜਨਾਲਾ, ਫਿਰੋਜ਼ਪੁਰ ਦੇ ਕਈ ਇਲਾਕਿਆਂ ਸਮੇਤ ਅਨੇਕਾਂ ਖੇਤਰ ਹੜ੍ਹਾਂ ਦੀ ਮਾਰ ਹੇਠ ਨਾ ਆਉਂਦੇ | ਇਹ ਸ਼ਬਦ ਦਵਿੰਦਰ ਸਿੰਘ ਮਾਜਰੀ ਮੈਂਬਰ ਜਨਰਲ ਕੌਸ਼ਲ ਸ਼ੋ੍ਰਮਣੀ ਅਕਾਲੀ ਦਲ ਅਤੇ ਸਰਕਲ ਬਸੀ ਪਠਾਣਾਂ ਦਿਹਾਤੀ ਪ੍ਰਧਾਨ ਨੇ ਕਹਿੰਦੇ ਹੋਏ ਕਿਹਾ ਕਿ ਜਦੋਂ ਪੰਜਾਬ ਅਤੇ ਪਹਾੜੀ ਖੇਤਰਾਂ 'ਚ ਵੀ ਲਗਾਤਾਰ ਮੀਂਹ ਪੈਣ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਸੀ ਤਾਂ ਮੁੱਖ ਮੰਤਰੀ ਪੰਜਾਬ ਛੱਡ ਕੇ ਦੂਜੇ ਦੱਖਣੀ ਸੂਬਿਆਂ ਦੀ ਸੈਰ 'ਤੇ ਨਿਕਲ ਪਏ | ਇਸ ਮਗਰੋਂ ਫਿਰ ਕਈ ਦਿਨ ਬੀਤ ਜਾਣ 'ਤੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ ਉਹ ਕੰਮ ਨਹੀਂ ਕਰ ਸਕੇ, ਜਿਹੜਾ ਮੁੱਖ ਮੰਤਰੀ ਦੀ ਹਾਜ਼ਰੀ 'ਚ ਸੰਭਾਵੀ ਹੜ੍ਹ ਖੇਤਰਾਂ 'ਚ ਕੀਤਾ ਜਾਣਾ ਸੀ | ਜਿਸ ਕਰਕੇ ਮੁੱਖ ਮੰਤਰੀ ਪੰਜਾਬ ਜਦੋਂ ਹੜ੍ਹਾਂ ਦੇ ਪਾਣੀਆਂ ਨੇ ਉਕਤ ਸਮੇਤ ਅਨੇਕਾਂ ਇਲਾਕੇ ਮਾਰ ਹੇਠ ਆ ਗਏ ਤਾਂ ਉਨ੍ਹਾਂ ਲੋਕਾਂ ਦੀ ਮਦਦ ਦੀ ਬਜਾਏ ਬਚਕਾਨਾ ਬਿਆਨਬਾਜ਼ੀਆਂ ਕਰਕੇ ਆਪਣਾ ਜ਼ਾਬਤਾ ਪੂਰੇ ਕਰਕੇ ਮੁੜ ਆਏ | ਜਦੋਂਕਿ ਪ੍ਰਭਾਵਿਤ ਲੋਕ ਅੱਜ ਵੀ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ ਹੈ | ਸਗਾੋ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਬਤੌਰ ਖੇਤਰੀ ਪਾਰਟੀ ਪ੍ਰਧਾਨ ਹੰੁਦਿਆਂ ਆਪਣੇ ਸੂਬੇ ਦੇ ਲੋਕਾਂ ਦਾ ਹਾਲ ਹੀ ਨਹੀਂ ਜਾਣ ਰਹੇ ਬਲਕਿ ਉਨ੍ਹਾਂ ਲਈ ਲੋੜੀਂਦੀਆਂ ਖਾਣ ਪੀਣ ਦੀ ਵਸਤਾਂ, ਡਾਕਟਰੀ ਸਹਾਇਤਾ, ਪਸ਼ੂਆਂ ਲਈ ਚਾਰਾ ਆਦਿ ਸਮੇਤ ਅਨੇਕਾਂ ਸਹੂਲਤਾਂ ਦਾ ਵੀ ਪ੍ਰਬੰਧ ਕਰ ਰਹੇ ਹਨ |