ਕੇਂਦਰ ਸਰਕਾਰ ਦਾ ਬੀ.ਬੀ.ਐਮ.ਬੀ. 'ਤੇ ਸੀ.ਆਈ.ਐਸ.ਐਫ. ਤਾਇਨਾਤ ਕਰਨ ਦਾ ਫ਼ੈਸਲਾ ਸੂਬਿਆਂ ਦੇ ਅਧਿਕਾਰ ਖੇਤਰ 'ਚ ਸਿੱਧੀ ਦਖ਼ਲਅੰਦਾਜ਼ੀ- ਚੰਦੂਮਾਜਰਾ
ਅਜੀਤ ਡੈਸਕ
31-08-2025
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਸਬੰਧੀ ਜਲਦ ਸਰਬ ਪਾਰਟੀ ਮੀਟਿੰਗ ਬੁਲਾ ਕੇ ਸਾਂਝੀ ਰਣਨੀਤੀ ਤਹਿਤ ਕੇਂਦਰ ਦੀ ਡੈਮਾਂ 'ਤੇ ਕਬਜ਼ਾ ਕਰਨ ਦੀ ਨੀਤੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਪਹਿਲਾਂ ਉਕਤ ਮਾਮਲੇ ਸਬੰਧੀ ਧਰਨੇ, ਪ੍ਰਦਰਸ਼ਨ ਕਰਕੇ ਕਾਫ਼ੀ ਦਮਗਜੇ ਮਾਰੇ ਗਏ ਸਨ ਪਰ ਹੁਣ ਜਦੋਂ ਕੇਂਦਰ ਦੀ ਇਸ ਕਾਰਵਾਈ ਨੂੰ ਰੋਕਣ ਦੀ ਲੋੜ ਹੈ, ਉਦੋਂ ਪੰਜਾਬ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਕਿਧਰੇ ਅਲੋਪ ਹੀ ਹੋ ਗਏ ਹਨ | ਉਨ੍ਹਾਂ ਕਿਹਾ ਕਿ ਜਦੋਂ ਡੈਮ ਸੇਫ਼ਟੀ ਐਕਟ ਬਣਿਆ ਉਦੋਂ ਪਾਰਲੀਮੈਂਟ ਵਿਚ ਪੰਜਾਬ ਨਾਲ ਸੰਬੰਧਿਤ ਕਿਸੇ ਵੀ ਸੰਸਦ ਮੈਂਬਰ ਨੇ ਇਸਦਾ ਵਿਰੋਧ ਨਹੀਂ ਕੀਤਾ ਤੇ ਨਿਰਵਿਰੋਧ ਡੈਮ ਸੇਫ਼ਟੀ ਐਕਟ ਪਾਸ ਹੋ ਗਿਆ, ਜਿਸ ਦਾ ਖ਼ਮਿਆਜ਼ਾ ਅੱਜ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ |