ਫ਼ਤਹਿਗੜ੍ਹ ਸਾਹਿਬ, 30 ਅਗਸਤ (ਬਲਜਿੰਦਰ ਸਿੰਘ)-ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ ਵਲੋਂ ਆਯੋਜਿਤ ਸ੍ਰੀ ਰਾਮ ਕਥਾ ਦੇ ਚੌਥੇ ਦਿਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਸਮੇਤ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਵਲੋਂ ਜੋਤੀ ਪ੍ਰਚੰਡ ਦੀ ਰਸਮ ਅਦਾ ਕਰਕੇ ਸ੍ਰੀ ਰਾਮ ਕਥਾ ਦੀ ਸ਼ੁਰੂਆਤ ਕਰਵਾਈ ਗਈ | ਉਪਰੰਤ ਕਥਾਵਾਚਕ ਗੋਪਾਲ ਮੋਹਨ ਭਾਰਦਵਾਜ ਰਾਜਸਥਾਨ ਵਾਲਿਆਂ ਨੇ ਸ੍ਰੀ ਰਾਮ ਕਥਾ ਨਾਲ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਡਾ. ਹਰਬੰਸ ਲਾਲ ਨੇ ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ ਦੇ ਪਰਉਪਕਾਰੀ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਮਨੁੱਖ ਨੂੰ ਪ੍ਰਭੂ ਭਗਤੀ ਨਾਲ ਜੋੜਦੇ ਹਨ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਤੇ ਉਸ ਦਾ ਕਰਜ਼ਾ ਉਹ ਕਦੇ ਵੀ ਨਹੀਂ ਚੁਕਾ ਸਕਦਾ | ਇਸ ਲਈ ਹਰ ਵਿਅਕਤੀ ਨੂੰ ਆਪਣੇ ਸੁੱਖ ਤੇ ਦੁੱਖ ਨੂੰ ਪ੍ਰਸ਼ਾਦ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਸ੍ਰੀ ਗੋਪਾਲ ਮੋਹਨ ਭਾਰਦਵਾਜ ਤੇ ਸੰਸਥਾ ਦੇ ਪ੍ਰਬੰਧਕਾਂ ਵਲੋਂ ਡਾ. ਹਰਬੰਸ ਲਾਲ ਦਾ ਸਨਮਾਨ ਵੀ ਕੀਤਾ ਗਿਆ | ਕਥਾ ਸਮਾਗਮ ਵਿਚ ਗੁਲਸ਼ਨ ਰਾਏ ਬੌਬੀ, ਪ੍ਰਧਾਨ ਅਰੁਣ ਸੂਰੀ, ਵਿਕਾਸ ਕੁਮਾਰ ਬਨੀ, ਮੋਹਨ ਲਾਲ ਸ਼ਰਮਾ ਗੋਲੂ, ਰਮੇਸ਼ ਕੁਮਾਰ ਵਿੱਕੀ, ਬਲਵਿੰਦਰ ਸਿੰਘ ਗੋਗੀ, ਗਾਂਧੀ ਬ੍ਰਾਹਮਣ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਸਨ |