15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡੀ. ਈ. ਓ. ਰਵਿੰਦਰ ਕÏਰ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਅਜੀਤ ਡੈਸਕ 21-09-2025
ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰਵਿੰਦਰ ਕÏਰ ਨੇ ਪਿਛਲੇ ਦਿਨੀਂ ਸਰਕਾਰੀ ਮਿਡਲ, ਪ੍ਰਾਇਮਰੀ ਸਕੂਲ ਕÏਲਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜ਼ੁਲਾਪੁਰ ਦਾ ਦÏਰਾ ਕੀਤਾ | ਉਨ੍ਹਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕÏਲਗੜ੍ਹ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਦਮਨਜੋਤ ਸਿੰਘ ਦੇ ਹੁਨਰ ਦਾ ਸਨਮਾਨ ਕੀਤਾ ਗਿਆ¢ ਇਸ ਦੌਰੇ ਦੌਰਾਨ ਉਨ੍ਹਾਂ ਮਿਡ-ਡੇ-ਮੀਲ ਅਤੇ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਚੈੱਕ ਕੀਤਾ | ਸਕੂਲ ਇੰਚਾਰਜ ਨੂੰ ਬੱਚਿਆਂ ਦੀ ਗਿਣਤੀ ਵਧਾਉਣ ਅਤੇ ਸਮੋਕਲੈਸ ਕਿਚਨ ਦੇ ਪੈਰਾਮੀਟਰ ਬਾਰੇ ਪ੍ਰੇਰਿਤ ਕੀਤਾ | ਬਾਅਦ 'ਚ ਸਕੂਲ ਫ਼ੈਜ਼ੁਲਾਪੁਰ ਦਾ ਦÏਰਾ ਵੀ ਕੀਤਾ ਗਿਆ¢ ਜਮਾਤ 12ਵੀਂ ਦੀ ਪੜ੍ਹਾਈ ਦਾ ਪੱਧਰ ਚੈੱਕ ਕਰਨ ਲਈ ਉਨ੍ਹਾਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ | ਮਿਡ-ਡੇ-ਮੀਲ ਰਸੋਈ ਅਤੇ ਪਖ਼ਾਨੇ ਆਦਿ ਦੀ ਸਫ਼ਾਈ ਵੀ ਚੈੱਕ ਕੀਤੀ ਗਈ |
ਪਿਛਲੀ ਖ਼ਬਰ ਜੀ. ਪੀ. ਸੀ. ਵਿਖੇ ਫ੍ਰੈਸ਼ਰ ਪਾਰਟੀ 'ਚ ਵਿਦਿਆਰਥੀਆਂ ਨੇ ਲਾਈਆਂ ਰੌਣਕਾਂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸੇਵਾ ਜਾਰੀ-ਲਾਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।