15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜੀ. ਪੀ. ਸੀ. ਵਿਖੇ ਫ੍ਰੈਸ਼ਰ ਪਾਰਟੀ 'ਚ ਵਿਦਿਆਰਥੀਆਂ ਨੇ ਲਾਈਆਂ ਰੌਣਕਾਂ

ਅਜੀਤ ਡੈਸਕ 21-09-2025
ਮੰਡੀ ਗੋਬਿੰਦਗੜ੍ਹ, 20 ਸਤੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ 'ਚ ਫ੍ਰੈਸ਼ਰ ਪਾਰਟੀ ਆਰੰਭ-2025 ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦੀ ਸ਼ੁਰੂਆਤ ਟਰੱਸਟ ਦੇ ਪ੍ਰਧਾਨ ਰਾਜ ਗੋਇਲ, ਪਵਨ ਸਚਦੇਵਾ, ਚੇਅਰਮੈਨ ਨਿਤਿਨ ਸੱਗੜ, ਸੀਨੀਅਰ ਟਰੱਸਟ ਮੈਂਬਰ ਪਿਆਰਾ ਸਿੰਘ ਕਲਸੀ, ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ, ਡਾਇਰੈਕਟਰ ਪੀ.ਆਈ.ਐਮ.ਟੀ. ਡਾ. ਨਿਸ਼ੀ ਵਲੋਂ ਸਾਂਝੇ ਰੂਪ 'ਚ ਜੋਤ ਜਗਾਉਣ ਨਾਲ ਹੋਈ | ਪ੍ਰੋਗਰਾਮ ਦੀ ਆਰੰਭਤਾ ਸਰਸਵਤੀ ਵੰਦਨਾ ਨਾਲ ਹੋਈ | ਕਾਲਜ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਨੇ ਕਾਲਜ ਵਿਚ ਬੀ.ਏ., ਬੀ.ਬੀ.ਏ., ਬੀ.ਕਾਮ, ਬੀ.ਸੀ.ਏ., ਪੀ.ਜੀ.ਡੀ.ਸੀ.ਏ. ਅਤੇ ਐਮ.ਏ. (ਅੰਗਰੇਜ਼ੀ) ਦੇ ਸਾਰੇ ਫ੍ਰੈਸ਼ਰ ਵਿਦਿਆਰਥੀਆਂ ਦਾ ਸਵਾਗਤ ਕੀਤਾ | ਉਨ੍ਹਾਂ ਦੇ ਨਵੇਂ ਕਾਲਜ ਜੀਵਨ ਬਾਰੇ ਮਾਰਗ-ਦਰਸ਼ਨ ਕੀਤਾ | ਉਨ੍ਹਾਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਅਤੇ ਵਾਧੂ ਗਤੀਵਿਧੀਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ | ਸਮਾਗਮ ਵਿਚ ਡਾਂਸ, ਮਾਡਲਿੰਗ, ਸਕਿੱਟ ਅਤੇ ਗੀਤ ਵਰਗੀਆਂ ਕਈ ਗਤੀਵਿਧੀਆਂ ਸ਼ਾਮਿਲ ਸਨ | ਵਿਦਿਆਰਥੀਆਂ ਦੇ ਮਨੋਰੰਜਨ ਲਈ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਕਾਲਜ ਪਿ੍ੰਸੀਪਲ ਵਲੋਂ ਵਿਦਿਆਰਥੀ ਕੌਂਸਲ ਦੇ ਵੱਖ-ਵੱਖ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਪਾਰਟੀ ਦਾ ਮੁੱਖ ਆਕਰਸ਼ਨ ਵਿਦਿਆਰਥੀਆਂ ਵਿਚਕਾਰ ਮਾਡਲਿੰਗ ਮੁਕਾਬਲਾ ਸੀ | ਬੀ.ਏ. 1 ਦੇ ਲਵਪ੍ਰੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਨੂੰ ਮਿਸ ਅਤੇ ਮਿਸਟਰ ਫ੍ਰੈਸ਼ਰ ਦਾ ਤਾਜ ਪਹਿਨਾਇਆ ਗਿਆ |
ਪਿਛਲੀ ਖ਼ਬਰ ਸ਼ਹਿਰ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ-ਗੁਰਦੀਪ ਸਿੰਘ ਅਗਲੀ ਖ਼ਬਰ ਡੀ. ਈ. ਓ. ਰਵਿੰਦਰ ਕÏਰ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।