ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸਬੰਧਿਤ ਬਰਾਤ ਰੂਪੀ ਨਗਰ ਕੀਰਤਨ ਜੋ ਕਿ ਸੁਲਤਾਨਪੁਰ ਲੋਧੀ ਤੋਂ ਚਲ ਕੇ ਬਟਾਲਾ ਪਹੁੰਚਣ 'ਤੇ ਪੰਜਾਬ ਸਟੇਟ ਐਡਵਾਇਜ਼ਰੀ ਬੋਰਡ ਦੇ ਮੈਂਬਰ ਤੇ ਨੈਸ਼ਨਲ ਐਵਾਰਡੀ ਹਰਮਨਜੀਤ ਸਿੰਘ ਗੁਰਾਇਆ ਵਲੋਂ ਸ਼ਰਧਾ ਨਾਲ ਸਵਾਗਤ ਕੀਤਾ ਗਿਆ | ਗੁਰਾਇਆ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਜੀ.ਪੀ.ਸੀ. ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਬਲਦੇਵ ਸਿੰਘ ਗੁਰਾਇਆ ਸੇਵਾ-ਮੁਕਤ ਰੇਂਜ ਅਫ਼ਸਰ, ਗੁਰਤਿੰਦਰਪਾਲ ਸਿੰਘ ਮੈਨੇਜਰ, ਪਰਮਪ੍ਰੀਤ ਸਿੰਘ ਗੁਰਾਇਆ ਐੱਸ.ਡੀ.ਐੱਮ. ਫ਼ਤਹਿਗੜ੍ਹ ਸਾਹਿਬ ਸਰਹਿੰਦ, ਬੀਬਾ ਜਸਵੰਤ ਕੌਰ, ਨਵਦੀਪ ਕੌਰ, ਦਿਲਰਾਜ ਕੌਰ ਗੁਰਾਇਆ, ਮਨਿੰਦਰਪ੍ਰੀਤ ਕੌਰ ਵਿਰਕ, ਨੈਸ਼ਨਲ ਸ਼ੂਟਰ ਕੰਵਰਹਿੰਮਤ ਗੁਰਿਾਂਆ, ਪ੍ਰਭਜੀਤ ਸਿੰਘ ਮਲਹੋਤਰਾ, ਗੁਰਵਿੰਦਰ ਸਿੰਘ, ਮੁਖਤਿਆਰ ਸਿੰਘ, ਹੈਪੀ ਗੁਰਦਾਸਪੁਰੀਆ ਆਦਿ ਹਾਜ਼ਰ ਸਨ |