27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮਾਧੋਪੁਰ ਯੂ.ਬੀ.ਡੀ.ਸੀ. ਪੁਲ ਦੀ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਕੀਤੀ ਸਫ਼ਾਈ

ਅਜੀਤ ਡੈਸਕ 30-08-2025
ਮਾਧੋਪੁਰ, 29 ਅਗਸਤ (ਮਹਿਰਾ)-ਮਾਧੋਪੁਰ ਵਿਖੇ ਸਥਿਤ ਯੂ.ਬੀ.ਡੀ.ਸੀ. ਨਹਿਰ 'ਤੇ ਬਣੇ ਦੋਨਾਂ ਪੁਲਾਂ ਨੂੰ ਹੜ੍ਹ ਕਾਰਨ ਬਹੁਤ ਨੁਕਸਾਨ ਹੋਇਆ ਹੈ | ਪੁਲਾਂ ਦੇ ਕਿਨਾਰਿਆਂ ਦੀਆਂ ਰੇਲਿੰਗਾਂ ਢਹਿ ਗਈਆਂ ਹਨ ਅਤੇ ਦੋਨੋਂ ਪੁਲਾਂ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ | ਪੁਲਾਂ ਦੇ ਬੰਦ ਹੋਣ ਕਾਰਨ ਸ਼ਾਹਪੁਰ ਕੰਢੀ, ਮਾਧੋਪੁਰ ਪਿੰਡ ਗੂੜ੍ਹਾ ਖ਼ੁਰਦ, ਜੈਨੀ, ਸਧੋੜੀ, ਥਰਿਆਲ, ਮੁਤਫਰਕਾ, ਰਾਣੀਪੁਰ, ਬੜੋਈ ਅਤੇ ਇਕ ਦਰਜਨ ਹੋਰ ਪਿੰਡਾਂ ਦੇ ਲੋਕਾਂ ਦਾ ਮਾਧੋਪੁਰ ਰਾਸ਼ਟਰੀ ਰਾਜ ਮਾਰਗ ਨਾਲ ਸੰਪਰਕ ਟੁੱਟ ਗਿਆ ਹੈ ਅਤੇ ਲੋਕਾਂ ਨੂੰ ਮਾਧੋਪੁਰ ਰਾਸ਼ਟਰੀ ਰਾਜ ਮਾਰਗ ਤੱਕ ਪਹੁੰਚਣ ਲਈ ਡਿਫੈਂਸ ਰੋਡ ਤੋਂ 8-10 ਕਿੱਲੋਮੀਟਰ ਹੋਰ ਦੂਰੀ ਤੈਅ ਕਰਨੀ ਪੈ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਮਚਾਰੀ ਆਗੂ ਰਾਜੇਸ਼ ਲਵਲੀ, ਬਲਕਾਰ ਸਿੰਘ, ਰਣਜੀਤ ਸਿੰਘ, ਲਾਲ ਸਿੰਘ, ਗਣੇਸ਼ ਕੁਮਾਰ, ਸੁਰੇਂਦਰ ਕੁਮਾਰ, ਅਸ਼ੋਕ ਰਾਜ, ਰਣਜੀਤ ਸਿੰਘ, ਲਖਬੀਰ ਸਿੰਘ, ਹਰਬੰਸ ਸਿੰਘ, ਬਾਲ ਕਿ੍ਸ਼ਨ, ਮੋਹਨ ਲਾਲ ਆਦਿ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅੱਜ ਮਾਧੋਪੁਰ ਵਿਖੇ ਸਥਿਤ ਛੋਟੇ ਹੈੱਡ ਦੇ ਦੋਨੋਂ ਪੁਲਾਂ ਦੀ ਸਫ਼ਾਈ ਲਈ ਕਰਮਚਾਰੀ ਆਪਣੀ ਡਿਊਟੀ ਨਿਭਾਅ ਰਹੇ ਹਨ ਅਤੇ ਪੁਲਾਂ ਤੋਂ ਜੜ੍ਹੀ ਬੂਟੀ ਤੇ ਘਾਹ ਫਸਿਆ ਹੋਇਆ ਮਟੀਰੀਅਲ, ਰੇਲਿੰਗ ਆਦਿ ਹਟਾ ਕੇ ਸਫ਼ਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਦੋਨਾਂ ਪੁਲਾਂ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ, ਫਿਰ ਵੀ ਕਰਮਚਾਰੀ ਆਪਣੀ ਡਿਊਟੀ ਨਿਭਾਉਂਦੇ ਹੋਏ ਪੁਲਾਂ 'ਤੇ ਜਮ੍ਹਾਂ ਹੋਈ ਗੰਦਗੀ ਨੂੰ ਲਗਾਤਾਰ ਸਾਫ਼ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਸਿੰਚਾਈ ਵਿਭਾਗ ਮਾਧੋਪੁਰ ਦੇ ਕਰਮਚਾਰੀ 24 ਘੰਟੇ ਲਗਾਤਾਰ ਆਪਣੀ ਡਿਊਟੀ ਨਿਭਾਅ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ | ਹੜ੍ਹ ਨਾਲ ਉਕਤ ਹੋਏ ਨੁਕਸਾਨ ਦਾ ਅੱਜ ਚੰਡੀਗੜ੍ਹ ਤੋਂ ਆਈ ਟੀਮ ਨੇ ਵੀ ਜਾਇਜ਼ਾ ਲਿਆ ਹੈ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਦੀ ਨਿਗਰਾਨੀ 'ਚ ਪਿੰਡ ਗੁਲਪੁਰ ਸਿੰਬਲੀ ਵਿਖੇ ਯੂ.ਬੀ.ਡੀ.ਸੀ. ਨਹਿਰ 'ਤੇ ਲਗਾਏ ਲੋਹੇ ਦੇ ਗੇਟ ਅਗਲੀ ਖ਼ਬਰ ਮਿਸਤਰੀ-ਮਜ਼ਦੂਰਾਂ ਦੇ ਹੱਕ ਵਿਚ ਇਫਟੂ ਵਲੋਂ ਉਸਾਰੀ ਭਲਾਈ ਬੋਰਡ 'ਚੋਂ ਗੁਜ਼ਾਰੇ ਭੱਤੇ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।