27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕੈਬਨਿਟ ਮੰਤਰੀ ਪੰਜਾਬ ਦੀ ਨਿਗਰਾਨੀ 'ਚ ਪਿੰਡ ਗੁਲਪੁਰ ਸਿੰਬਲੀ ਵਿਖੇ ਯੂ.ਬੀ.ਡੀ.ਸੀ. ਨਹਿਰ 'ਤੇ ਲਗਾਏ ਲੋਹੇ ਦੇ ਗੇਟ

ਅਜੀਤ ਡੈਸਕ 30-08-2025
ਨਰੋਟ ਮਹਿਰਾ, 29 ਅਗਸਤ (ਰਾਜ ਕੁਮਾਰੀ)-ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਜੰਮੂ-ਕਸ਼ਮੀਰ ਅਤੇ ਹਿਮਾਚਲ ਵਿਚ ਤੇਜ਼ ਮੀਂਹ ਕਾਰਨ ਜ਼ਿਲ੍ਹਾ ਪਠਾਨਕੋਟ ਦੇ ਜ਼ਿਆਦਾਤਰ ਖੇਤਰਾਂ ਅੰਦਰ ਹੜ੍ਹ ਦੀ ਸਥਿਤੀ ਬਣ ਗਈ ਸੀ | ਅੱਜ ਮੌਸਮ ਠੀਕ ਹੋਣ ਤੋਂ ਬਾਅਦ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ ਅਤੇ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਕਾਰਜਾਂ ਵਿਚ ਜੁੱਟ ਗਿਆ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡ ਗੁਲਪੁਰ ਸਿੰਬਲੀ ਵਿਖੇ ਯੂ.ਬੀ ਡੀ.ਸੀ. ਨਹਿਰ 'ਤੇ ਕੀਤੇ ਜਾ ਰਹੇ ਬੈਰੀਕੇਟਿੰਗ ਦੇ ਕਾਰਜਾਂ ਦਾ ਨਿਰੀਖਣ ਕਰਨ ਦੌਰਾਨ ਕੀਤਾ | ਜ਼ਿਕਰਯੋਗ ਹੈ ਕਿ ਰਣਜੀਤ ਸਾਗਰ ਡੈਮ ਅੰਦਰ ਜ਼ਿਆਦਾ ਪਾਣੀ ਆਉਣ ਕਰਕੇ ਰਾਵੀ ਦਰਿਆ ਵਿਚ ਪਾਣੀ ਛੱਡਣਾ ਪੈ ਗਿਆ ਸੀ | ਜਿਸ ਦੇ ਚੱਲਦਿਆਂ ਮਾਧੋਪੁਰ ਵਿਖੇ ਬੈਰੀਕੇਟ ਟੁੱਟਣ ਕਰਕੇ ਪਾਣੀ ਓਵਰਫ਼ਲੋ ਹੋ ਕੇ ਯੂ.ਬੀ.ਡੀ.ਸੀ. ਨਹਿਰ ਵਿਚ ਚਲਾ ਗਿਆ ਅਤੇ ਕਈ ਸਥਾਨਾਂ ਤੋਂ ਨਹਿਰ ਦਾ ਪਾਣੀ ਰਿਹਾਇਸ਼ੀ ਖੇਤਰਾਂ ਅੰਦਰ ਦਾਖਲ ਹੋ ਗਿਆ | ਅੱਜ ਰਾਹਤ ਮਿਲਣ 'ਤੇ ਵਿਭਾਗ ਵਲੋਂ ਇਸ ਪ੍ਰਭਾਵਿਤ ਖੇਤਰ ਅੰਦਰ ਨਹਿਰ 'ਤੇ ਬੈਰੀਕੇਟ ਲਗਾ ਕੇ ਪਾਣੀ ਦੇ ਵਹਾਅ ਨੂੰ ਰੋਕਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮਾਧੋਪੁਰ ਤੋਂ ਪਾਣੀ ਓਵਰਫ਼ਲੋ ਹੋ ਕੇ ਨਹਿਰਾਂ ਅੰਦਰ ਚਲਾ ਗਿਆ | ਜਿਸ ਦੇ ਚੱਲਦਿਆਂ ਯੂ.ਬੀ.ਡੀ.ਸੀ. ਨਹਿਰ, ਮਾਧੋਪੁਰ ਬਿਆਸ ਲਿੰਕ ਨਹਿਰ ਅਤੇ ਹੋਰ ਕਈ ਨਹਿਰਾਂ ਅੰਦਰ ਪਾਣੀ ਦੀ ਸਮਰੱਥਾ ਵੱਧ ਗਈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਯੂ.ਬੀ.ਡੀ.ਸੀ. ਨਹਿਰ ਤੇ ਗੁਲਪੁਰ ਸਿੰਬਲੀ ਦੇ ਨਜ਼ਦੀਕ ਨਹਿਰ ਤੋਂ ਨਿਕਲਣ ਵਾਲੇ ਮੋਗਿਆਂ ਅਤੇ ਨਿਕਾਸੀ ਨਹਿਰ ਦੇ ਚੱਲਦਿਆਂ ਯੂ.ਬੀ.ਡੀ.ਸੀ. ਨਹਿਰ ਦਾ ਜ਼ਿਆਦਾਤਰ ਪਾਣੀ ਆਬਾਦੀ ਖੇਤਰ ਅੰਦਰ ਚਲਾਇਆ ਗਿਆ | ਜਿਸ ਦੌਰਾਨ ਗੁਲਪੁਰ ਸਿੰਬਲੀ, ਬਾਜ਼ੀਗਰ ਭਾਈਚਾਰੇ ਦੇ ਡੇਰੇ, ਸਮਰਾਲਾ, ਸੁਕਾਲਗੜ੍ਹ ਸਾਰੇ ਪਿੰਡ ਪ੍ਰਭਾਵਿਤ ਹੋਏ, ਉਨ੍ਹਾਂ ਖ਼ੁਦ ਵੀ ਪਿਛਲੇ ਦਿਨ ਦੌਰਾਨ ਖੇਤਰ ਦਾ ਦੌਰਾ ਕੀਤਾ ਸੀ ਅਤੇ ਲੋਕਾਂ ਵਲੋਂ ਦੱਸਿਆ ਗਿਆ ਕਿ ਪਿਛਲੇ ਕਰੀਬ 40 ਸਾਲ ਤੋਂ ਇਸ ਖੇਤਰ ਅੰਦਰ ਸਥਿਤ ਨਹਿਰ ਵਿਚ ਪਾਣੀ ਨਹੀਂ ਆਇਆ | ਉਨ੍ਹਾਂ ਦੱਸਿਆ ਕਿ ਪਾਣੀ ਜ਼ਿਆਦਾ ਆਉਣ ਕਰਕੇ ਨਿਕਾਸੀ ਤੇ ਗੇਟ ਟੁੱਟ ਗਏ ਸਨ ਅਤੇ ਨਹਿਰ ਦਾ ਪਾਣੀ ਉਪਰੋਕਤ ਪਿੰਡਾਂ ਦੇ ਅੰਦਰ ਚਲਾ ਗਿਆ | ਉਨ੍ਹਾਂ ਦੱਸਿਆ ਕਿ ਅੱਜ ਤਿੰਨ ਗੇਟ ਬਣਾ ਕੇ ਇੱਥੇ ਲਗਾਏ ਜਾ ਰਹੇ ਹਨ ਅਤੇ ਇਕ ਗੇਟ ਦਾ ਵਜਨ ਕਰੀਬ 10-12 ਕੁਇੰਟਲ ਹੈ ਅਤੇ ਇਸ ਦੀ ਲਾਈਫ਼ ਕਰੀਬ 50 ਸਾਲ ਰਹੇਗੀ | ਉਨ੍ਹਾਂ ਕਿਹਾ ਕਿ ਅੱਜ ਤਿੰਨ ਦਰਿਆ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਨ੍ਹਾਂ ਪਿੰਡਾਂ ਨੂੰ ਪਾਣੀ ਦੀ ਮਾਰ ਨਹੀਂ ਝੱਲਣੀ ਪਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਫ਼ੌਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਕਟਾਰੂਚੱਕ ਅਤੇ ਹੋਰ ਪਾਰਟੀ ਦੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਆਰੀਆ ਮਹਿਲਾ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਅਤੇ ਸਰੀਰਕ ਸਿੱਖਿਆ ਵਿਭਾਗ ਨੇ ਅੰਤਰਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਮਾਧੋਪੁਰ ਯੂ.ਬੀ.ਡੀ.ਸੀ. ਪੁਲ ਦੀ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਕੀਤੀ ਸਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।