ਬਟਾਲਾ, 30 ਅਗਸਤ (ਸਤਿੰਦਰ ਸਿੰਘ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਵਲੋਂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਇਸ ਸਮਾਗਮ ਵਿਚ ਬੀਬੀ ਬਲਵਿੰਦਰ ਕੌਰ ਮਾਤਾ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਸ੍ਰੀ ਖੰਡੂਰ ਸਾਹਿਬ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਬੀਬੀ ਬਲਵਿੰਦਰ ਕੌਰ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰ ਕੇ ਉਨ੍ਹਾਂ ਦਾ ਸਤਿਕਾਰ ਕੀਤਾ | ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕਰ ਕੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ | ਸਮਾਗਮ ਵਿਚ ਭਾਈ ਗੁਰਵਿੰਦਰ ਸਿੰਘ ਭਾਗੋਵਾਲੀਆ ਦਾ ਢਾਡੀ ਜਥਾ, ਭਾਈ ਲਖਵਿੰਦਰ ਸਿੰਘ ਕਵੀਸ਼ਰੀ ਜਥਾ, ਭਾਈ ਕੁਲਬੀਰ ਸਿੰਘ ਪਾਰਸ ਕਵੀਸ਼ਰੀ ਜਥਾ ਅਤੇ ਭਾਈ ਮਨਜੀਤ ਸਿੰਘ ਸੋਢਪੁਰੀ ਕਵੀਸ਼ਰੀ ਜਥਾ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ, ਜੋ ਇਸ ਮਹਾਨ ਵਿਆਹ ਪੁਰਬ ਵਿਚ ਸ਼ਾਮਲ ਹੋਏ ਹਾਂ | ਉਨ੍ਹਾਂ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਤੇ ਚੱਲਣ ਲਈ ਕਿਹਾ | 'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' ਦਾ ਸੰਕਲਪ ਪੂਰੀ ਮਨੁੱਖਤਾ ਨੂੰ ਅਪਣਾਉਣ ਦੀ ਲੋੜ ਹੈ | ਗੁਰੂ ਸਾਹਿਬ ਨੇ ਜਾਲਮ ਤੇ ਜ਼ੁਲਮ ਖ਼ਿਲਾਫ਼ ਲੋਕਾਂ ਨੂੰ ਖੜਨ ਦਾ ਸੱਦਾ ਦਿੱਤਾ ਹੈ | ਇਸ ਮੌਕੇ ਪਿ੍ਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਪਾਖੰਡਵਾਦ ਅਤੇ ਝੂਠੇ ਰੀਤੀ ਰਿਵਾਜਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਹੈ | ਸਾਨੂੰ ਗੁਰੂ ਸਾਹਿਬ ਦੀ ਗੁਰਬਾਣੀ ਨਾਲ ਜੁੜਨ ਦੀ ਲੋੜ ਹੈ | ਸ: ਪ੍ਰਗਟ ਸਿੰਘ ਮੀਆਂਵਿੰਡ ਸੀਨੀਅਰ ਆਗੂ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਹੱਕ ਸੱਚ ਦੀ ਲੜਾਈ ਲੜ ਰਹੇ ਹਨ | ਇਸੇ ਕਰ ਕੇ ਸਰਕਾਰਾਂ ਨੇ ਜ਼ੇਲ੍ਹ ਵਿਚ ਡੱਕਿਆ ਹੋਇਆ ਹੈ | ਇਸ ਮੌਕੇ ਸਤਿੰਦਰਜੀਤ ਸਿੰਘ ਗਿੱਲ ਗੁਰਦਾਸਪੁਰ ਅਬਜ਼ਰਵਰ ਪਠਾਨਕੋਟ, ਗੁਰਪ੍ਰੀਤ ਸਿੰਘ ਦਾਬਾਂਵਾਲ ਜ਼ਿਲ੍ਹਾ ਕਮੇਟੀ ਮੈਂਬਰ, ਜੈਮਲ ਸਿੰਘ ਨਾਗੋਕੇ ਐਡਵੋਕੇਟ ਬਾਬਾ ਬਕਾਲਾ, ਗੁਰਦੇਵ ਸਿੰਘ ਸ਼ਾਹੀ ਸੀਨੀਅਰ ਆਗੂ, ਦਲਬੀਰ ਸਿੰਘ ਧਾਰੀਵਾਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਪ੍ਰਭਜੋਤ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਅਮਰੀਕ ਸਿੰਘ ਮਾਨ ਨਗਰ, ਖੁਸਕਰਨ ਸਿੰਘ ਹੇਅਰ, ਭਾਈ ਨਿਰਮਲ ਸਿੰਘ, ਮਨਜੀਤ ਸਿੰਘ ਪਾਹੜਾ, ਅਮਰਜੀਤ ਸਿੰਘ ਸੰਧੂ ਬੱਲਪੁਰੀਆਂ, ਕੰਵਲਪ੍ਰੀਤ ਕੌਰ ਖ਼ਤੀਬ, ਬੀਬੀ ਮਨਪ੍ਰੀਤ ਕੌਰ, ਬੀਬੀ ਸੁਖਰਾਜ ਕੌਰ ਵਿੰਝਵਾਂ, ਬੀਬੀ ਸਰਬਜੀਤ ਕੌਰ ਐਡਵੋਕੇਟ, ਸੁਰਿੰਦਰ ਸਿੰਘ ਕਾਹਲੋਂ ਸ਼ੇਰਪੁਰ, ਰਮਨਦੀਪ ਸਿੰਘ ਸ਼ਾਹੀ, ਹਰਭਜਨ ਸਿੰਘ ਚੌੜਾ ਮਧਰਾ, ਦਿਲਬਾਗ ਸਿੰਘ, ਲਵਪ੍ਰੀਤ ਸਿੰਘ ਤਲਵੰਡੀ ਝਿਊਰਾ, ਤਰਸੇਮ ਸਿੰਘ ਗਿੱਲ, ਮਨਜੋਤ ਸਿੰਘ ਜੱਸ ਆਦਿ ਹਾਜ਼ਰ ਸਨ |