12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਠਾਨਕੋਟ 'ਚ ਇਕ ਦੁਕਾਨ 'ਤੇ ਚੱਲੀਆਂ ਗੋਲੀਆਂ <br/>

ਅਜੀਤ ਡੈਸਕ 31-08-2025
ਪਠਾਨਕੋਟ, 30 ਅਗਸਤ (ਵਿਨੋਦ)-ਪਠਾਨਕੋਟ ਦੀ ਇਕ ਦੁਕਾਨ 'ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਦੇ ਚੱਲਦੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਢਾਂਗੂ ਰੋਡ ਦੇ ਬਿਜਲੀ ਘਰ ਦੇ ਸਾਹਮਣੇ ਇਕ ਦੁਕਾਨ ਸ਼ਿਵਮ ਇੰਟਰਪ੍ਰਾਈਜਜ 'ਤੇ ਰਾਤ ਵੇਲੇ ਕਿਸੇ ਸ਼ਰਾਰਤੀ ਅਨਸਰ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ | ਗੋਲੀਆਂ ਸ਼ਟਰ ਨੂੰ ਪਾਰ ਕਰਦੀਆਂ ਹੋਈਆਂ ਦੁਕਾਨ ਵਿਚ ਅੰਦਰ ਜਾ ਵੱਜੀਆਂ | ਸ਼ੁਕਰ ਹੈ ਕਿ ਉਸ ਵੇਲੇ ਦੁਕਾਨ ਬੰਦ ਸੀ ਤੇ ਦੁਕਾਨ ਦੇ ਅੰਦਰ ਕੋਈ ਨਹੀਂ ਸੀ ਨਹੀਂ ਤਾਂ ਕੋਈ ਵੱਡੀ ਘਟਨਾ ਹੋ ਸਕਦੀ ਸੀ | ਸ਼ਿਵਮ ਇੰਟਰਪ੍ਰਾਈਜਿਜ਼ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਦੁਕਾਨ ਦੇ ਸ਼ੀਸ਼ੇ ਵਿਚ ਮੋਰੀ ਸੀ ਅਤੇ ਜਦੋਂ ਉਨ੍ਹਾਂ ਨੇ ਸ਼ਟਰ ਨੂੰ ਵੀ ਦੇਖਿਆ ਤਾਂ ਸ਼ਟਰ ਵਿਚ ਵੀ ਮੋਰੀ ਸੀ | ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਨੇ ਗੋਲੀ ਚਲਾ ਕੇ ਸ਼ਟਰ ਤੋਂ ਅੰਦਰ ਗੋਲੀ ਚਲਾਈ ਹੈ | ਫ਼ਿਲਹਾਲ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ | ਫਿਰ ਵੀ ਗੋਲੀਆਂ ਦੀ ਇਸ ਘਟਨਾ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਮੌਕੇ 'ਤੇ ਪੁਲਿਸ ਥਾਣਾ ਡਵੀਜ਼ਨ ਨੰਬਰ-2 ਦੇ ਐੱਸ.ਐੱਚ.ਓ. ਮਨਦੀਪ ਸਲਗੋਤਰਾ ਨੇ ਦੁਕਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਐੱਸ.ਐੱਚ.ਓ. ਮਨਦੀਪ ਸਲਗੋਤਰਾ ਦਾ ਕਹਿਣਾ ਹੈ ਕਿ ਪੁਲਿਸ ਹਰ ਪਹਿਲੂ ਨਾਲ ਜਾਂਚ ਕਰ ਰਹੀ ਹੈ | ਜਾਂਚ ਪੂਰੀ ਹੋਣ ਦੇ ਬਾਅਦ ਹੀ ਪਤਾ ਲੱਗੇਗਾ ਕਿ ਆਿਖ਼ਰ ਕਿਸ ਵਲੋਂ ਇਹ ਕੰਮ ਕੀਤਾ ਗਿਆ ਹੈ |

ਪਿਛਲੀ ਖ਼ਬਰ ਜੰਮੂ-ਕਸ਼ਮੀਰ 'ਚ ਬੱਦਲ ਫੱਟਣ ਤੋਂ ਬਾਅਦ ਰਾਤ 1 ਵਜੇ ਸਰਹੱਦੀ ਖੇਤਰ ਬਮਿਆਲ ਦੇ ਤਿੰਨ ਦਰਿਆ ਆਏ ਉਫਾਨ 'ਤੇ <br/> ਅਗਲੀ ਖ਼ਬਰ ਜ਼ਿਲ੍ਹੇ ਦੇ ਮਨੀਮਹੇਸ਼ ਯਾਤਰੀਆਂ ਦੀ ਭਾਲ ਲਈ ਕੰਟਰੋਲ ਰੂਮ ਦੇ ਨੰਬਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।