ਮਾਧੋਪੁਰ, 30 ਅਗਸਤ (ਮਹਿਰਾ)-ਬੀਤੇ ਦਿਨ ਆਏ ਹੜ੍ਹਾਂ ਨਾਲ ਰਾਵੀ ਦਰਿਆ ਕਿਨਾਰੇ ਰਹਿੰਦੇ ਝੁੱਗੀ ਝੌਂਪੜੀਆਂ ਵਾਲੇ ਬੇਘਰ ਹੋਏ ਪ੍ਰਵਾਸੀਆਂ ਨੂੰ ਸਮਾਜ ਸੇਵਕ ਹਰੀਸ਼ ਕੁਮਾਰ ਸੰਮਾ, ਦਿਨੇਸ਼ ਅਗਰਵਾਲ, ਕਪਤਾਨ ਸਿੰਘ, ਇਸ਼ਾਨ ਅਗਰਵਾਲ ਅਤੇ ਹੋਰਾਂ ਵਲੋਂ ਉਨ੍ਹਾਂ ਨੂੰ ਰਾਸ਼ਨ ਦਿੱਤਾ ਗਿਆ | ਇਸ ਮੌਕੇ ਸਮਾਜ ਸੇਵਕ ਹਰੀਸ਼ ਕੁਮਾਰ ਸੰਮਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ ਦੇ ਹੁਕਮਾਂ ਅਨੁਸਾਰ ਉਨ੍ਹਾਂ ਵਲੋਂ ਰੋਜ਼ਾਨਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ |