11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦੋ ਰੋਜ਼ਾ ਸਮਤਾ ਸਤਿਸੰਗ ਦੀਆਂ ਤਿਆਰੀਆਂ ਮੁਕੰਮਲ, ਕਮੇਟੀ ਦਾ ਕੀਤਾ ਗਠਨ-ਨਰੇਸ਼ ਮਹਾਜਨ

ਅਜੀਤ ਡੈਸਕ 31-08-2025
ਸ਼ਾਹਪੁਰ ਕੰਢੀ, 30 ਅਗਸਤ (ਰਣਜੀਤ ਸਿੰਘ)-ਸਤਿਗੁਰੂ ਮਹਾਤਮਾ ਮੰਗਤ ਰਾਮ ਜੀ ਮਹਾਰਾਜ ਦੇ ਤਪ ਅਸਥਾਨ ਸ਼ਾਹਪੁਰ ਕੰਢੀ ਵਿਖੇ ਕਰਵਾਏ ਜਾ ਰਹੇ ਸਮਤਾ ਸਤਿਸੰਗ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | 30, 31 ਅਗਸਤ ਨੰੂ ਹੋ ਰਹੇ ਸਮਤਾ ਸਤਿਸੰਗ ਨੰੂ ਨੇਪਰੇ ਚਾੜਨ ਲਈ ਵੱਖ-ਵੱਖ ਤਰ੍ਹਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ | ਜਿਸ ਦੇ ਸਵਾਗਤੀ ਕਮੇਟੀ, ਰੱਖ ਰੱਖਾਅ ਕਮੇਟੀ, ਲੰਗਰ ਕਮੇਟੀ ਅਨੁਸ਼ਾਸਨ ਕਮੇਟੀ ਦਾ ਗਠਨ ਕੀਤਾ ਗਿਆ ਹੈ | ਅੱਜ ਸਤਿਸੰਗ ਵਾਲੀ ਸਥਾਨ 'ਤੇ ਇਲਾਕੇ ਦੇ ਕਵੀਆਂ, ਸ਼ਾਇਰਾਂ ਨੇ ਦੌਰਾ ਕੀਤਾ | ਸੇਵਾ ਮੁਕਤ ਨਿਗਰਾਨ ਇੰਜੀਨੀਅਰ ਨਰੇਸ਼ ਮਹਾਜਨ ਨੇ ਦੱਸਿਆ ਕਿ ਮਹਾਤਮਾ ਮੰਗਤ ਰਾਮ ਜੀ ਨੇ ਸੰਗਤ ਸਮਤਾਵਾਦ ਦੀ ਸਥਾਪਨਾ ਕੀਤੀ | ਮਹਾਤਮਾ ਜੀ ਨੇ ਮਨੁੱਖੀ ਕਲਿਆਣਕਾਰੀ ਕਈ ਗ੍ਰੰਥਾਂ ਦੀ ਰਚਨਾ ਕੀਤੀ | ਇਸ ਮੌਕੇ ਡਾ: ਰਵੀ ਕਾਠਾ, ਸੁਰੇਸ਼ ਭਗਤ, ਦਵਿੰਦਰ ਅੱਤਰੀ, ਹਰੀਸ਼ ਕੁਮਾਰ, ਗੁਰਚਰਨ ਧਵਨ, ਮੁਨੀਸ਼ ਮਹਾਜਨ, ਰੰਜਨ, ਰਮੇਸ਼ ਲਾਲ, ਰਵੀ ਗੋਪਾਲ, ਕਰਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਨੇ ਪਸ਼ੂਆਂ ਦੇ ਚਾਰੇ ਦੇ ਲਈ 1500 ਚੋਕਰ ਦੀਆਂ ਬੋਰੀਆਂ ਨੂੰ ਦਿੱਤੀ ਹਰੀ ਝੰਡੀ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।