29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਆਸ਼ਾ ਵਰਕਰਾਂ ਵਲੋਂ ਸਿਵਲ ਸਰਜਨ ਪਠਾਨਕੋਟ ਨੂੰ ਮਿਲ ਕੇ ਆ ਰਹੀ ਆ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ

ਅਜੀਤ ਡੈਸਕ 20-09-2025
ਤਾਰਾਗੜ੍ਹ, 19 ਸਤੰਬਰ (ਸੋਹਨ ਲਾਲ)-ਅੱਜ ਬਲਾਕ ਨਰੋਟ ਜੈਮਲ ਸਿੰਘ ਅਤੇ ਬਲਾਕ ਘਰੋਟਾ ਤੋਂ ਆਸ਼ਾ ਵਰਕਰਾਂ ਨੇ ਸਿਵਲ ਸਰਜਨ ਪਠਾਨਕੋਟ ਡਾ: ਸੁਨੀਤਾ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ | ਬਲਾਕ ਪ੍ਰਧਾਨ ਨਰੋਟ ਜੈਮਲ ਸਿੰਘ ਜੋਤੀ ਸੈਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿਵਲ ਸਰਜਨ ਡਾ: ਸੁਨੀਤਾ ਨੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਕਿਹਾ ਕਿ ਤੁਹਾਡੀਆਂ ਡਿਊਟੀਆਂ ਫ਼ੀਲਡ ਵਿਚ ਹਨ, ਕਿਸੇ ਡਾਕਟਰ ਨਾਲ ਨਹੀਂ | ਇਸ ਮੌਕੇ ਰਜਨੀ ਬਾਲਾ ਪ੍ਰਧਾਨ ਬਲਾਕ ਘਰੋਟਾ, ਪ੍ਰਧਾਨ ਜੋਤੀ ਸੈਣੀ ਬਲਾਕ ਨਰੋਟ ਜੈਮਲ ਸਿੰਘ, ਨੀਤੂ ਬਾਲਾ ਆਸ਼ਾ ਵਰਕਰ, ਸੁਖਵਿੰਦਰ, ਰੇਖਾ, ਪ੍ਰਵੀਨ, ਅਮਰਜੀਤ, ਦੇਵੋ, ਨੀਲਮ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਭਟਵਾ ਦੇ ਵਿਦਿਆਰਥੀਆਂ ਨੇ ਉਦਯੋਗਿਕ ਦੌਰਾ ਕੀਤਾ ਅਗਲੀ ਖ਼ਬਰ ਕਿਸਾਨ ਵਿੰਗ ਦੇ ਢਾਂਚੇ ਨੂੰ ਮਜ਼ਬੂਤ ਕਰਨ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।