ਪਠਾਨਕੋਟ, 19 ਸਤੰਬਰ (ਸੰਧੂ)-ਸਰਕਾਰੀ ਹਾਈ ਸਕੂਲ ਭਟਵਾ ਦੇ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪਠਾਨਕੋਟ ਦੇ ਏ.ਐਂਡ.ਐਮ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ਵਿਖੇ ਐਨ.ਐਸ.ਕਯੂ.ਐਫ ਪ੍ਰੋਗਰਾਮ ਅਧੀਨ ਚਲਾਏ ਜਾ ਰਹੇ ਆਈ ਟੀ/ਆਈ.ਟੀ.ਈ.ਐਸ ਟਰੇਡ ਦਾ ਉਦਯੋਗਿਕ ਦੌਰਾ ਕੀਤਾ | ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਮੈਨੇਜਮੈਂਟ, ਕਾਮਰਸ, ਕੰਪਿਊਟਰ, ਮੈਡੀਕਲ ਤੇ ਰੇਡੀਓਲਾਜੀ ਸਮੇਤ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ | ਡਾਇਰੈਕਟਰ ਡਾ: ਸੰਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਬੀ.ਬੀ.ਏ, ਬੀ.ਕਾਮ, ਬੀ.ਸੀ.ਏ, ਬੀ.ਐਸ.ਸੀ (ਰੇਡੀਓਲੋਜੀ), ਬੀ.ਐਸ.ਸੀ (ਆਪ੍ਰੇਸ਼ਨ ਥੀਏਟਰ) ਅਤੇ ਐਮ.ਬੀ.ਏ ਸਮੇਤ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਤੇ ਇਨ੍ਹਾਂ ਕੋਰਸਾਂ ਰਾਹੀਂ ਉਪਲਬਧ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਦੱਸਿਆ | ਪ੍ਰੋਗਰਾਮ ਦੌਰਾਨ ਐਚ.ਓ.ਡੀ ਨਿਧੀ ਗੁਪਤਾ, ਐਚ.ਓ.ਡੀ ਅੰਕੁਸ਼ ਚੌਧਰੀ, ਐਚ.ਓ.ਡੀ ਜਤਿਨ ਕੁਮਾਰ, ਭਾਵਨਾ ਗੁਲ੍ਹਾਟੀ ਅੰਜਲੀ, ਅਜੇ ਕੁਮਾਰ, ਆਸ਼ਾ, ਨੇਹਾਨਲਾ, ਅਰਪਿਤਾ, ਮਾਨਸੀ, ਭੁਵਨੇਸ਼ ਪਠਾਨੀਆ, ਸ਼ਾਇਨਾ ਸ਼ਾਲੂ ਆਦਿ ਹਾਜ਼ਰ ਸਨ |