ਸ਼ਾਹਪੁਰ ਕੰਢੀ, 19 ਸਤੰਬਰ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਵਲੋਂ ਨਾਜਾਇਜ਼ ਤੌਰ 'ਤੇ ਜੂਆ ਖੇਡਣ ਵਾਲੇ 14 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਲੱਖ 94 ਹਜ਼ਾਰ 900 ਰੁਪਏ ਬਰਾਮਦ ਕੀਤੇ ਗਏ ਹਨ | ਪੁਲਿਸ ਨੰੂ ਗੁਪਤ ਸੂਚਨਾ ਮਿਲੀ ਸੀ ਕਿ ਵੈਕਟੋਰੀਆ ਅਸਟੇਟ ਵਿਖੇ ਰਮੇਸ਼ਵਰ ਵੀਲਾ ਕੋਠੀ ਦਾ ਮਾਲਕ ਅਕਾਸ਼ ਵਾਸੀ ਦਿੱਲੀ ਕੁਝ ਵਿਅਕਤੀਆਂ ਨਾਲ ਜੂਆ ਖੇਡ ਰਿਹਾ ਹੈ | ਜਿਸ 'ਤੇ ਏ.ਐਸ.ਆਈ. ਸੁਨੀਲ ਕੁਮਾਰ ਨੇ ਤੁਰੰਤ ਛਾਪਾ ਮਾਰਿਆ ਤੇ ਜੂਆ ਖੇਡ ਰਹੇ 14 ਵਿਅਕਤੀਆਂ ਵਿਚੋਂ 12 ਵਿਅਕਤੀ ਕਾਬੂ ਕਰ ਲਏ ਗਏ | ਜਦੋਂ ਕਿ ਦੋ ਵਿਅਕਤੀ ਫਰਾਰ ਹੋ ਗਏ | ਪੁਲਿਸ ਨੇ ਜੂਆ ਖੇਡਣ ਵਾਲਿਆਂ ਕੋਲੋਂ 3 ਲੱਖ 94 ਹਜ਼ਾਰ 900 ਰੁਪਏ ਵੀ ਬਰਾਮਦ ਕੀਤੇ | ਫੜੇ ਗਏ ਵਿਅਕਤੀ ਕਰਨ ਸਿੰਘ ਪੁੱਤਰ ਗੁਰਬਚਨ ਸਿੰਘ, ਵਿਕਰਾਂਤ ਪੁੱਤਰ ਜਨਕ ਸਿੰਘ, ਵਿਪਨ ਕੁਮਾਰ ਪੁੱਤਰ ਮੁਨੀਸ਼ ਚੰਦਰ, ਜਨਮੇਜ ਸਿੰਘ ਪੁੱਤਰ ਅਜੀਤ ਸਿੰਘ, ਰਾਘਵ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਤਰਸੇਮ ਸਿੰਘ ਪੁੱਤਰ ਬਲਬੀਰ ਸਿੰਘ, ਮੁਕੇਸ਼ ਕੁਮਾਰ ਪੁੱਤਰ ਦੇਸ ਰਾਜ, ਕਾਰਤਿਕ ਮਹਾਜਨ ਪੁੱਤਰ ਸੰਜੀਵ ਮਹਾਜਨ, ਅੰਕੁਸ਼ ਵਰਮਾ ਪੁੱਤਰ ਲਲਿਤ ਕੁਮਾਰ, ਰਾਜਿੰਦਰ ਕੁਮਾਰ ਪੁੱਤਰ ਤਰਸੇਮ ਲਾਲ, ਰਾਜ ਕੁਮਾਰ ਪੁੱਤਰ ਗਿਰਦਾਰੀ ਲਾਲ ਨੰੂ ਗਿ੍ਫ਼ਤਾਰ ਕਰ ਲਿਆ ਹੈ | ਜਦੋਂ ਕਿ ਅਕਾਸ਼ ਤੇ ਮੱਖਣ ਸਿੰਘ ਮੌਕੇ ਤੋਂ ਫਰਾਰ ਹੋ ਗਏ | ਪੁਲਿਸ ਨੇ ਉਕਤ 14 ਵਿਅਕਤੀਆਂ ਖ਼ਿਲਾਫ਼ ਜੂਆ ਐਕਟ ਦੀ ਧਾਰਾ 13-6-63 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |