ਸ਼ਾਹਪੁਰ ਕੰਢੀ, 19 ਸਤੰਬਰ (ਰਣਜੀਤ ਸਿੰਘ)-ਸਟੇਟ ਪੈਨਸ਼ਨਰਜ਼ ਵੈਲਫੇਅਰ ਆਰਗੇਨਾਈਜੇਸ਼ਨ ਦੀ ਮੀਟਿੰਗ ਪ੍ਰਧਾਨ ਦਰਸ਼ਨ ਲਾਲ ਤਤਿਆਲ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਵਿਖੇ ਹੋਈ | ਜਿਸ 'ਚ ਬਮਿਆਲ ਯੂਨਿਟ ਦੇ ਸਕੱਤਰ ਹੇਮਰਾਜ ਸੈਣੀ ਆਪਣੀ ਪਤਨੀ ਸਮੇਤ ਹਾਜ਼ਰ ਹੋਏ | ਪ੍ਰਧਾਨ ਦਰਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਯੂਨਿਟ ਵਲੋਂ ਇਲਾਕੇ ਦਾ ਨਿਰੀਖਣ ਕਰਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ | ਉਨ੍ਹਾਂ ਵਲੋਂ ਪਹਿਲਾਂ ਹੜ੍ਹ ਪੀੜਤਾਂ ਨੰੂ 30 ਤਰਪਾਲਾਂ ਦਿੱਤੀਆਂ ਗਈਆਂ ਸਨ | ਅੱਜ ਫਿਰ ਪਿੰਡ ਸਮਰਾਲਾ ਦੇ ਪ੍ਰਭਾਵਿਤ ਪਰਿਵਾਰਾਂ ਨੰੂ 10 ਤਰਪਾਲਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਸਰਕਾਰ ਨੰੂ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਛੋਟੇ ਦੁਕਾਨਦਾਰਾਂ ਦਾ ਵੀ ਵੇਰਵਾ ਇਕੱਠਾ ਕਰਕੇ ਉਨ੍ਹਾਂ ਨੰੂ ਵੀ ਵਿੱਤੀ ਸਹਾਇਤਾ ਦਿੱਤੀ ਜਾਵੇ | ਉਨ੍ਹਾਂ ਸਭ ਲੋਕਾਂ ਨੰੂ ਸਹਿਯੋਗ ਦੀ ਅਪੀਲ ਕੀਤੀ | ਇਸ ਮੌਕੇ ਪ੍ਰੀਤਮ ਸਿੰਘ, ਸਵਿੰਦਰ ਸਿੰਘ, ਹੇਮਰਾਜ, ਸੁਰਿੰਦਰ ਕੁਮਾਰ, ਰਘੁਵੀਰ ਸਿੰਘ ਹਾਜ਼ਰ ਸਨ |