ਪਠਾਨਕੋਟ, 19 ਸਤੰਬਰ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਐਮ.ਐਸ.ਸੀ. ਕੰਪਿਊਟਰ ਸਾਇੰਸ ਦੇ ਨਤੀਜੇ ਸ਼ਾਨਦਾਰ ਰਹੇ | ਰਵੀਨਾ ਪਠਾਨੀਆ ਨੇ ਆਪਣੀ ਕਲਾਸ 'ਚ ਪਹਿਲਾ ਸਥਾਨ ਤੇ ਜ਼ਿਲ੍ਹੇ 'ਚੋਂ ਤੀਜਾ ਸਥਾਨ 8.67 ਸੀ.ਜੀ.ਪੀ.ਏ. ਨਾਲ ਪ੍ਰਾਪਤ ਕੀਤਾ | ਸੰਜਨਾ ਨੇ ਆਪਣੀ ਕਲਾਸ ਵਿਚ 8.33 ਸੀ.ਜੀ.ਪੀ.ਏ. ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਮਲਕ ਦੂਬੇ ਨੇ 8.17 ਸੀ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਜੇ.ਸੀ. ਕਟੋਚ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ | ਕਾਲਜ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਵਿਭਾਗ ਮੁਖੀ ਪ੍ਰੋਫੈਸਰ ਸ਼ੀਤਲ, ਪ੍ਰੋਫੈਸਰ ਨੀਲਮ, ਪ੍ਰੋਫੈਸਰ ਸਮਿ੍ਤੀ, ਪ੍ਰੋਫੈਸਰ ਗੌਰਵ, ਪ੍ਰੋਫੈਸਰ ਰਾਜਵਿੰਦਰ, ਪ੍ਰੋਫੈਸਰ ਸੋਨੀਆ, ਪ੍ਰੋਫੈਸਰ ਲਵਮ ਅਤੇ ਹੋਰ ਮੌਜੂਦ ਸਨ |