ਪਠਾਨਕੋਟ, 19 ਸਤੰਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 21.2 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਥਾਣਾ ਡਵੀਜ਼ਨ ਨੰਬਰ-ਦੋ ਦੀ ਟੀਮ ਏ.ਐਸ.ਆਈ. ਰਮੇਸ਼ ਕੁਮਾਰ ਦੀ ਅਗਵਾਈ 'ਚ ਭੈੜੇ ਅਨਸਰਾਂ ਦੀ ਤਲਾਸ਼ 'ਚ ਰਾਮ ਸ਼ਰਨਮ ਕਾਲੋਨੀ ਨੇੜੇ ਪਹੁੰਚੇ ਤਾਂ ਦੇਖਿਆ ਕਿ ਇਕ ਕਾਰ ਖੜ੍ਹੀ ਹੈ | ਜਿਸ ਵਿਚ ਦੋ ਵਿਅਕਤੀ ਬੈਠੇ ਹਨ, ਪੁਲਿਸ ਪਾਰਟੀ ਵਲੋਂ ਸ਼ੱਕ ਦੇ ਚੱਲਦੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ 21.2 ਗ੍ਰਾਮ ਹੈਰੋਇਨ ਬਰਾਮਦ ਹੋਈ, ਪੁਲਿਸ ਨੇ ਦੋਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਦੋ 'ਚ ਐਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਦੋਸ਼ੀਆਂ ਦੀ ਪਹਿਚਾਣ ਰਾਹੁਲ ਮਹਿਤਾ ਪੁੱਤਰ ਕਮਲ ਕਿਸ਼ੋਰ ਮਹਿਤਾ ਵਾਸੀ ਰਾਮ ਸ਼ਰਨਮ ਕਾਲੋਨੀ ਪਠਾਨਕੋਟ ਤੇ ਅਮਨ ਸ਼ਰਮਾ ਪੁੱਤਰ ਬੋਧਰਾਜ ਵਾਸੀ ਪਿੰਡ ਬਲੂਨ ਤਹਿਸੀਲ ਨੂਰਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਰੂਪ 'ਚ ਹੋਈ ਹੈ | ਪੁਲਿਸ ਇਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ |