29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸ਼ਿਵਾਲਿਕ ਡਿਗਰੀ ਕਾਲਜ ਵਿਖੇ ਦਾਖ਼ਲੇ ਦੀਆਂ ਤਰੀਕਾਂ 'ਚ ਵਾਧਾ

ਅਜੀਤ ਡੈਸਕ 20-09-2025
ਗੁਰਦਾਸਪੁਰ, 19 ਸਤੰਬਰ (ਪੰਕਜ ਸ਼ਰਮਾ)-ਸ਼ਿਵਾਲਿਕ ਡਿਗਰੀ ਕਾਲਜ ਵਿਖੇ ਦਾਖ਼ਲੇ ਦੀਆਂ ਤਾਰੀਖ਼ਾਂ ਵਿਚ ਵਾਧਾ ਕੀਤਾ ਗਿਆ ਹੈ | ਇਸ ਸਬੰਧੀ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ 'ਚ ਆਏ ਹੜ੍ਹਾਂ ਦੀ ਸਥਿਤੀ ਨੰੂ ਦੇਖਦਿਆਂ ਕਾਲਜ ਵਿਖੇ ਚੱਲ ਰਹੇ ਵੱਖ- ਵੱਖ ਕੋਰਸਾਂ ਬੀ.ਏ, ਬੀ.ਸੀ.ਏ, ਡਿਪਲੋਮਾ ਇੰਨ ਲਾਇਬ੍ਰੇਰੀ ਸਾਇੰਸ, ਡਿਪਲੋਮਾ ਇੰਨ ਕੋਸਮਟੋਲੋਜੀ, ਪੀ.ਜੀ ਡਿਪਲੋਮਾ ਇੰਨ ਕੋਸਮਟੋਲੋਜੀ, ਡੀ.ਸੀ.ਏ, ਐਮ.ਸੀ.ਏ, ਐਮ.ਏ ਇੰਗਲਿਸ਼, ਐਮ.ਏ ਪੰਜਾਬੀ ਆਦਿ ਦੀਆਂ ਤਰੀਕਾਂ ਵਿਚ ਵਾਧਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਬਹੁਤ ਸਾਰੇ ਵਿਦਿਆਰਥੀ ਸਮੇਂ ਸਿਰ ਦਾਖ਼ਲਾ ਨਹੀਂ ਕਰਵਾ ਸਕੇ | ਇਸ ਲਈ ਕਾਲਜ ਵਲੋਂ ਯੂਨੀਵਰਸਿਟੀ ਨੰੂ ਬੇਨਤੀ ਕਰਦੇ ਹੋਏ ਦਾਖ਼ਲੇ ਦੀਆਂ ਮਿਤੀਆਂ ਵਧਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਕਿਸੇ ਵੀ ਵਿਦਿਆਰਥੀ ਦਾ ਸਾਲ ਖ਼ਰਾਬ ਨਾ ਹੋਵੇ | ਹੁਣ ਦੁਬਾਰਾ ਦਾਖ਼ਲੇ ਖੋਲ੍ਹ ਦਿੱਤੇ ਹਨ, ਜਿਸ ਲਈ ਸੀਟਾਂ ਬਹੁਤ ਸੀਮਤ ਹਨ, ਇਸ ਲਈ ਚਾਹਵਾਨ ਵਿਦਿਆਰਥੀ ਜਲਦ ਤੋਂ ਜਲਦ ਸ਼ਿਵਾਲਿਕ ਕਾਲਜ ਸੰਤ ਨਗਰ ਤਿ੍ਮੋ ਰੋਡ ਗੁਰਦਾਸਪੁਰ ਪਹੁੰਚ ਕੇ ਦਾਖ਼ਲਾ ਕਰਵਾਉਣ |
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਦੇ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਹਿਊਮੈਨਿਟੀ ਫਸਟ ਦੇ 30 ਸਾਲ ਪੂਰੇ ਹੋਣ 'ਤੇ ਸਾਈਕਲ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।