29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸੰਤ ਬਾਬਾ ਜੋਧਬੀਰ ਸਿੰਘ ਅਜਨਾਲਾ ਦੀ ਅਗਵਾਈ ਵਿਚ ਸੱਕੀ ਨਾਲੇ 'ਚ ਪਏ ਪਾੜ ਪੂਰਨ ਦੀ ਸੇਵਾ ਦਾ ਕੰਮ ਸ਼ੁਰੂ

ਅਜੀਤ ਡੈਸਕ 20-09-2025
ਫ਼ਤਹਿਗੜ੍ਹ ਚੂੜੀਆਂ, 19 ਸਤੰਬਰ (ਅਵਤਾਰ ਸਿੰਘ ਰੰਧਾਵਾ)-ਸਰਹੱਦ ਨਾਲ ਲਗਦੇ ਧੁੱਸੀ ਬੰਨ ਅਤੇ ਪਿੰਡ ਸ਼ਾਹਪੁਰ ਜਾਜਨ ਕੋਲੋਂ ਵਹਿੰਦੇ ਪਿੰਡ ਕੁੜਾਂਵਾਲੀ ਅਤੇ ਪਿੰਡ ਬਾਉਲੀ ਦੇ ਸਾਹਮਣਿਓਾ ਸੱਕੀ ਨਾਲੇ ਵਿਚ ਪਾੜ ਪੈਣ ਨਾਲ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਸੀ ਤੇ ਖੇਤਾਂ ਵਿਚ ਵੱਡੀ ਗਿਣਤੀ 'ਚ ਭਲ ਤੇ ਰੇਤਾ ਮਿੱਟੀ ਭਰ ਗਈ ਹੈ ਤੇ ਹਾਲੇ ਵੀ ਖੇਤਾਂ ਵਿਚ ਵੱਡੀ ਮਾਤਰਾ 'ਚ ਪਾਣੀ ਖੜ੍ਹਾ ਹੈ, ਜਿਸ ਕਰ ਕੇ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਵੱਡੀ ਜੱਦੋ-ਜਹਿਦ ਦਾ ਸਾਹਮਣਾ ਕਰਨਾ ਪੈਣਾ ਹੈ | ਲੋਕਾਂ ਦੇ ਇਸ ਹੜ੍ਹ ਮਾਰੇ ਖੇਤਰ ਵਿਚ ਹੋਏ ਉਜਾੜੇ ਦੇ ਹਾਲਾਤਾਂ ਨੂੰ ਦੇਖਦਿਆਂ ਸੰਤ ਬਾਬਾ ਜੋਧਬੀਰ ਸਿੰਘ ਅਜਨਾਲੇ ਵਾਲਿਆਂ ਵੱਡਾ ਉਪਰਾਲਾ ਕਰਦਿਆਂ ਸੱਕੀ ਦੇ ਪਾੜ ਪੂਰਨੇ ਸ਼ੁਰੂ ਕਰਨ ਦੀ ਕਾਰ ਸੇਵਾ ਦਾ ਕੁੰਭ ਸ਼ੁਰੂ ਕਰ ਦਿੱਤਾ ਹੈ | ਇਨ੍ਹਾਂ ਸੇਵਾ ਕਾਰਜਾਂ ਵਿਚ ਦੂਰ-ਦੁਰਾਡੇ ਤੋਂ ਸੰਗਤਾਂ ਪੁੱਜ ਕੇ ਰਾਸ਼ੀ, ਤੇਲ ਤੇ ਹੋਰ ਕਈ ਤਰ੍ਹਾਂ ਨਾਲ ਵੱਡਾ ਸਹਿਯੋਗ ਕਰਦੀਆਂ ਨਜ਼ਰ ਆ ਰਹੀਆਂ ਹਨ | ਸੈਂਕੜੇ ਟਰਾਲੀਆਂ ਤੇ ਪਾੜ ਨੂੰ ਪੂਰਨ ਲਈ ਸੰਗਤਾਂ ਹੱਥੀ ਸੇਵਾ ਕਾਰਜ ਨਿਭਾਅ ਰਹੀਆਂ ਹਨ | ਇਸ ਮੌਕੇ ਰਾਗੀ ਭਾਈ ਅਨੋਖ ਸਿੰਘ ਨੇ ਦੱਸਿਆ ਕਿ ਜਿਹੜੇ ਕੰਮ ਸਰਕਾਰ ਸ਼ੁਰੂ ਨਹੀਂ ਕਰ ਸਕੀ, ਉਨ੍ਹਾਂ ਕੰਮਾਂ ਨੂੰ ਸਿਰੇ ਚੜਾਉਣ ਲਈ ਮਹਾਂਪੁਰਖਾਂ ਬਾਬਾ ਜੋਧਵੀਰ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਕਾਰ ਸੇਵਾ ਸ਼ੁਰੂ ਕੀਤੀ ਹੈ, ਜੋ ਕਿ ਇਲਾਕੇ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ | ਉਨ੍ਹਾਂ ਦੱਸਿਆ ਕਿ ਅਜਿਹੇ ਕਾਰਜ ਸਿਰੇ ਚੜਾਉਣੇ ਸੌਖੇ ਨਹੀਂ ਹਨ, ਪਰ ਜਿੱਥੇ ਮਹਾਂਪੁਰਖਾਂ ਦੀ ਅਗਵਾਈ ਵਿਚ ਸੰਗਤਾਂ ਮੋਰਚਾ ਲਾ ਦਿੰਦੀਆਂ ਹਨ, ਉਹ ਕਾਰਜ ਹਮੇਸ਼ਾ ਕਈ ਗੁਣਾ ਜ਼ਿਆਦਾ ਸਫ਼ਲ ਹੋ ਕੇ ਨਿਬੜਦੇ ਹਨ | ਉਨ੍ਹਾਂ ਸੰਗਤਾਂ ਨੂੰ ਇਨ੍ਹਾਂ ਕਾਰਜਾਂ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਬਾਬਾ ਜੋਗਾ ਸਿੰਘ ਮਹਿਲ ਬੁਖਾਰੀ, ਬਾਬਾ ਗੁਰਿੰਦਰ ਸਿੰਘ ਨੇਪਾਲ, ਧਰਮਿੰਦਰ ਸਿੰਘ ਨੰਗਲ, ਨਿਸ਼ਾਨ ਸਿੰਘ ਰਾਣਾ ਵੰਞਾਂ ਵਾਲਾ, ਸਰਪੰਚ ਕੋਟਲੀ, ਰਾਜਨ ਕੋਟਲੀ, ਜੋਬਨ, ਸਰਪੰਚ ਬਲਜੀਤ ਸਿੰਘ ਅੜਾਇਆ, ਸਰਪੰਚ ਰਾਜਬੀਰ ਸਿੰਘ ਬਾਉਲੀ, ਭਾਈ ਸ਼ਮਸ਼ੇਰ ਸਿੰਘ, ਬਿੱਲਾ ਸਿੰਘ ਭੱਗੂਪੁਰ, ਮਾਸਟਰ ਨਿਰੰਜਨ ਸਿੰਘ ਪੰਡੋਰੀ, ਨਵਜੋਤ ਸਿੰਘ ਛੀਨਾ, ਲਖਵਿੰਦਰ ਸਿੰਘ ਵੀਲਾ ਤੇਜਾ, ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ਦੇ ਨਾਨ-ਟੀਚਿੰਗ ਸਟਾਫ ਦੀ ਅੱਗ ਬੁਝਾਓ ਡਰਿਲ ਕਰਵਾਈ ਅਗਲੀ ਖ਼ਬਰ ਪੰਚਾਇਤੀ ਰਾਜ ਤੇ ਜਲ ਸ਼ਕਤੀ ਮੰਤਰਾਲੇ ਵਲੋਂ ਕਰਵਾਏ ਸਰਪੰਚ ਸੰਵਾਦ ਪ੍ਰੋਗਰਾਮ 'ਚ ਨਿੱਜਰਪੁਰ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।