29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਐੱਚ.ਕੇ.ਐੱਮ.ਵੀ. ਧਾਰੀਵਾਲ ਵਿਚ ਹਿੰਦੀ ਦਿਵਸ 'ਤੇ ਸੈਮੀਨਾਰ ਲਗਾਇਆ

ਅਜੀਤ ਡੈਸਕ 20-09-2025
ਧਾਰੀਵਾਲ, 19 ਸਤੰਬਰ (ਸਵਰਨ ਸਿੰਘ)-ਹਿੰਦੂ ਕੰਨਿਆਂ ਮਹਾਂ ਵਿਦਿਆਲਾ ਧਾਰੀਵਾਲ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਪਿ੍ੰਸੀਪਲ ਸ੍ਰੀ ਐੱਨ.ਡੀ. ਆਨੰਦ, ਸਕੱਤਰ ਸ੍ਰੀ ਰਮੇਸ਼ ਕੋਹਲੀ ਤੇ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਹਿੰਦੀ ਵਿਭਾਗ ਦੇ ਮੁਖੀ ਡਾ. ਪਵਨ ਕੁਮਾਰ ਸਰਮਾ ਦੀ ਅਗਵਾਈ ਹੇਠ ਹਿੰਦੀ ਦਿਵਸ ਸੈਮੀਨਾਰ ਲਗਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਹਿੰਦੀ ਇਕ ਸੰਪਰਕ ਭਾਸ਼ਾ ਹੈ ਤੇ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਡਾ. ਪਵਨ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦਾ ਇਤਿਹਾਸ ਦੱਸਿਆ ਤੇ ਕਿਹਾ ਕਿ ਹਿੰਦੀ ਇਕ ਵਿਸ਼ਵਵਿਆਪੀ, ਰੁਜਗਾਰ-ਮੁਖੀ ਭਾਸ਼ਾ, ਸੰਚਾਰ ਤੇ ਭਾਰਤੀ ਸੱਭਿਆਚਾਰ ਦੀ ਭਾਸ਼ਾ ਹੈ | ਇਸ ਮੌਕੇ ਵਿਦਿਆਰਥਣ ਸੋਫੀਆ ਨੇ ਲੇਖ ਲਿਖਣ ਮੁਕਾਬਲੇ ਵਿਚ ਪਹਿਲਾ, ਬਬੀਤਾ ਨੇ ਦੂਜਾ ਤੇ ਸੁਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਜਲੀ ਕੁਮਾਰੀ ਨੇ ਕਵਿਤਾ ਪਾਠ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਪੋਸਟਰ ਬਣਾਉਣ ਮੁਕਾਬਲੇ 'ਚ ਹਰਲੀਨ ਕੌਰ ਨੇ ਪਹਿਲਾ, ਅੰਜਲੀ ਕੁਮਾਰੀ ਨੇ ਦੂਜਾ ਤੇ ਸੋਫੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ |
ਪਿਛਲੀ ਖ਼ਬਰ ਪਿੰਡ ਸ਼ਾਹਪੁਰ ਅਰਾਈਆਂ ਦੀ ਪੰਚਾਇਤ ਨੇੇ ਐੱਨ.ਆਰ.ਆਈਜ਼. ਦੇ ਸਹਿਯੋਗ ਨਾਲ ਸ਼ਮਸ਼ਾਨਘਾਟ ਦਾ ਨਿਰਮਾਣ ਕਰਵਾਇਆ <br/> ਅਗਲੀ ਖ਼ਬਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਪਰਮਿੰਦਰ ਸਿੰਘ ਬਸਰਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।