29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪਿੰਡ ਸ਼ਾਹਪੁਰ ਅਰਾਈਆਂ ਦੀ ਪੰਚਾਇਤ ਨੇੇ ਐੱਨ.ਆਰ.ਆਈਜ਼. ਦੇ ਸਹਿਯੋਗ ਨਾਲ ਸ਼ਮਸ਼ਾਨਘਾਟ ਦਾ ਨਿਰਮਾਣ ਕਰਵਾਇਆ <br/>

ਅਜੀਤ ਡੈਸਕ 20-09-2025
ਊਧਨਵਾਲ, 19 ਸਤੰਬਰ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਸ਼ਾਹਪੁਰ ਅਰਾਈਆਂ ਦੀ ਪੰਚਾਇਤ ਵਲੋਂ ਤੇ ਪਿੰਡ ਦੇ ਸਮੁੱਚੇ ਐੱਨ.ਆਰ.ਆਈ. ਦੇ ਸਹਿਯੋਗ ਨਾਲ ਸਮਸ਼ਾਨਘਾਟ ਦੀ ਚਾਰਦੀਵਾਰੀ, ਸ਼ੈੱਡ, ਹੇਠਲਾ ਫ਼ਰਸ਼, ਬੈਠਣ ਲਈ ਕੁਰਸੀਆਂ, ਸਮਸ਼ਾਨਘਾਟ ਵਾਲਾ ਰਸਤਾ ਪੱਕਾ ਤੇ ਨਾਲ ਲਗਦੀ ਡਰੇਨ ਦੀ ਸਫ਼ਾਈ ਕਰਵਾਈ ਗਈ | ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੁੱਚੇ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਪਿੰਡ 'ਚ 2 ਨਲਕੇ ਇਕ ਸਮਸ਼ਾਨਘਾਟ ਦੇ ਰਸਤੇ ਨੇੜੇ ਤੇ ਦੂਸਰਾ ਸਰਕਾਰੀ ਸਕੂਲ ਦੇ ਨੇੜੇ ਲਗਾਇਆ ਹੈ | ਉਨ੍ਹਾਂ ਕਿਹਾ ਕਿ ਸਮਸ਼ਾਨਘਾਟ 'ਚ ਤਕਰੀਬਨ 5 ਲੱਖ 50 ਹਜ਼ਾਰ ਰੁਪਏ ਦੀ ਲਾਗਤ ਆਈ ਹੈ | ਉਨ੍ਹਾਂ ਕਿਹਾ ਕਿ ਸਮਸ਼ਾਨਘਾਟ 'ਚ ਸਜਾਵਟੀ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਲੇ ਬੂਟੇ ਲਗਾਏ ਗਏ ਹਨ | ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਮੈਂਬਰ ਰਾਜਵਿੰਦਰ ਕੌਰ, ਪਵਨਦੀਪ ਸਿੰਘ, ਦਰਸ਼ਨ ਸਿੰਘ, ਮਹਿੰਦਰ ਕੌਰ, ਬਲਜਿੰਦਰ ਕੌਰ, ਗੁਰਨਾਮ ਸਿੰਘ, ਜਸਵੰਤ ਸਿੰਘ, ਦਵਿੰਦਰ ਸਿੰਘ, ਮੇਜ਼ਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੇਅਰਮੈਨ ਨਿਸ਼ਾਨ ਸਿੰਘ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਯੂਥ ਵਿੰਗ ਦਾ ਕੋਆਰਡੀਨੇਟਰ ਬਣਾਉਣ 'ਤੇ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਐੱਚ.ਕੇ.ਐੱਮ.ਵੀ. ਧਾਰੀਵਾਲ ਵਿਚ ਹਿੰਦੀ ਦਿਵਸ 'ਤੇ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।