ਅੱਚਲ ਸਾਹਿਬ, 19 ਸਤੰਬਰ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਮਿਹਨਤੀ ਤੇ ਇਮਾਨਦਾਰ ਆਗੂ ਚੇਅਰਮੈਨ ਨਿਸ਼ਾਨ ਸਿੰਘ ਚਾਹਲ ਨੂੰ ਪਾਰਟੀ ਹਾਈਕਮਾਂਡ ਵਲੋਂ ਹਲਕੇ ਵਿਚ ਹੋਰ ਜ਼ਿੰਮੇਵਾਰੀ ਸੌਪਦੇ ਹੋਏ ਯੂਥ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ, ਜਿਸ ਕਰ ਕੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ | ਇਸ ਸਬੰਧੀ ਯੂਥ ਪ੍ਰਧਾਨ ਦਵਿੰਦਰ ਸਿੰਘ ਮਿਸ਼ਰਪੁਰ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੱਤ, ਗੁਰਬੀਰ ਸਿੰਘ ਮਿਸ਼ਰਪੁਰ, ਸਰਪੰਚ ਗੁਰਮੀਤ ਸਿੰਘ ਮੀਤਾ ਖੋਜੇਵਾਲ, ਜਸਮਿੰਦਰ ਸਿੰਘ ਗਿੱਲ, ਸਰਪੰਚ ਨਿਸ਼ਾਨ ਸਿੰਘ ਪਾਰਸ ਵੈਰੋਨੰਗਲ, ਸਰਪੰਚ ਜਰਮਨਜੀਤ ਸਿੰਘ ਜਾਲੀਆਂ, ਸਰਪੰਚ ਅਮਰੀਕ ਸਿੰਘ ਨਾਨਕ ਨੰਗਲ, ਸੀਨੀਅਰ ਆਗੂ ਕਵਲਜੀਤ ਸਿੰਘ ਆਦੋਵਾਲੀ, ਪ੍ਰਭਜੀਤ ਸਿੰਘ ਬੂੜੇਨੰਗਲ ਆਦਿ ਆਗੂਆਂ ਨੇ ਕਿਹਾ ਕਿ ਚੇਅਰਮੈਨ ਨਿਸ਼ਾਨ ਸਿੰਘ ਚਾਹਲ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ਨਾਲ ਹਲਕੇ ਵਿਚ ਯੂਥ ਵਿੰਗ ਹੋਰ ਮਜ਼ਬੂਤ ਹੋਵੇਗਾ | ਇਸ ਮੌਕੇ ਸਮੂਹ ਆਗੂਆਂ ਨੇ ਜਿਥੇ ਨਿਸ਼ਾਨ ਸਿੰਘ ਚਾਹਲ ਨੂੰ ਵਧਾਈ ਦਿੱਤੀ, ਉਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ |