ਧਾਰੀਵਾਲ, 19 ਸਤੰਬਰ (ਜੇਮਸ ਨਾਹਰ)-ਕਿ੍ਸ਼ਚਨ ਵੈਲਫ਼ੇਅਰ ਸੁਸਾਇਟੀ ਦੇ ਫਾਊਾਡਰ ਰੈਵ: ਯੂਨਸ ਮਸੀਹ ਯੂ.ਐੱਸ.ਏ. ਦੀ ਅਗਵਾਈ 'ਚ ਰਮਦਾਸ ਦੇ ਪਿੰਡ ਅਵਾਨ ਤੇ ਹੋਰ ਨੇੜਲੇ ਪਿੰਡਾਂ 'ਚ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਤੇ ਰਾਹਤ ਸਮੱਗਰੀ ਭੇਟ ਕੀਤੀ | ਇਹ ਜਾਣਕਾਰੀ ਦਵਿੰਦਰ ਮਸੀਹ ਫਾਊਾਡਰ, ਹੀਰਾ ਲਾਲ ਪ੍ਰਧਾਨ, ਮਹਿੰਗਾ ਮਸੀਹ ਕੈਸ਼ੀਅਰ, ਡਾ. ਨਿਰਮਲ ਸਿੰਘ ਸਕੱਤਰ, ਕੈਪਟਨ ਅਰੁਣ ਆਦਿ ਹੋਰਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦੁੱਖਦਾਈ ਸਥਿਤੀ ਵਿਚ ਪੀੜਤ ਲੋਕਾਂ ਦੀ ਸਿਹਤ ਸੰਬੰਧੀ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡ ਮੇਘਾ ਸਮੇਤ ਹੋਰ ਪਿੰਡਾਂ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ | ਬਹੁਤ ਸਾਰੇ ਲੋਕ ਜੋ ਹੜ੍ਹਾਂ ਕਾਰਨ ਬਿਮਾਰ ਹੋ ਚੁੱਕੇ ਹਨ ਜਾਂ ਸਾਫ਼ ਪਾਣੀ ਦੀ ਕਮੀ ਕਰ ਕੇ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਨੂੰ ਇਸ ਕੈਂਪ ਵਿਚ ਤਜਰਬੇਕਾਰ ਡਾਕਟਰਾਂ ਦੀ ਟੀਮ ਵਲੋਂ ਇਲਾਜ ਲਈ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਤੇ ਰਾਹਤ ਸਮੱਗਰੀ ਭੇਟ ਕੀਤੀ ਗਈ | ਇਸ ਮੌਕੇ ਅਨੀਕੇਤ, ਜਸਕਰਨ ਨਾਹਰ, ਪੂਨਮ, ਆਸ਼ੀਸ਼, ਸੁਮਿਤ ਭੱਟੀ, ਕੋਮਲ ਕੁਮਾਰੀ, ਅਰਾਧਨਾ, ਪ੍ਰੀਆ, ਨੇਹਾ, ਰਿਤਿਕਾ, ਸਾਨੀਆ, ਕਰਨ ਸਹੋਤਾ, ਸੁਨੀਲ ਇਸਮਾਈਲ ਆਦਿ ਹਾਜ਼ਰ ਸਨ |