ਧਾਰੀਵਾਲ, 19 ਸਤੰਬਰ (ਸਵਰਨ ਸਿੰਘ)-ਮੱਧ ਪ੍ਰਦੇਸ਼ ਜਨਜਾਤੀ ਸੰਗਰਹਾਲਯ ਸ਼ਿਆਮਲਾ ਹਿਲਮ, ਭੋਪਾਲ ਵਿਖੇ ਓਦਘੋਸ਼ ਕਲਾਵਿਦਿਆ ਵਿਚ ਯੁੱਧ ਕੋਸ਼ਲ ਦਾ ਪ੍ਰਦਰਸ਼ਨ ਕਰਵਾਇਆ, ਜਿਸ ਵਿਚ ਵੱਖ-ਵੱਖ ਰਾਜਾਂ ਤੋਂ ਮਾਰਸ਼ਲ ਆਰਟ ਦੀਆਂ ਟੀਮਾਂ ਨੇ ਭਾਗ ਲਿਆ | ਇਸ ਵਿਚ ਪੰਜਾਬ ਦੀ ਗਤਕਾ ਟੀਮ ਨੇ ਵੀ ਜੌਹਰ ਦਿਖਾਏ | ਇਸ ਵਿਚ ਕ੍ਰਾਂਤੀ ਵੇਲਫੇਅਰ ਕੌਂਸਲ ਗੁਰਦਾਸਪੁਰ ਵਲੋਂ ਗੁਰਮਤਿ ਪ੍ਰਚਾਰ ਲਹਿਰ ਗਤਕਾ ਜਥਾ ਧਾਰੀਵਾਲ ਦੇ ਜਥੇ ਨੂੰ ਜਥੇਦਾਰ ਪਰਦੀਪ ਸਿੰਘ ਸੇਵਕ ਦੀ ਅਗਵਾਈ 'ਚ ਭੇਜਿਆ ਗਿਆ | ਇਸ ਸਮਾਗਮ ਵਿਚ ਤਕਰੀਬਨ 10 ਹਜ਼ਾਰ ਲੋਕਾਂ ਸਾਹਮਣੇ ਗਤਕਾ ਜਥੇ ਨੇ ਗਤਕੇ ਦੇ ਜੌਹਰ ਦਿਖਾਏ, ਉਥੇ ਹਾਜ਼ਰ ਲੋਕਾਂ ਨੇ ਧਾਰੀਵਾਲ ਦੀ ਗਤਕਾ ਟੀਮ ਦੀ ਸ਼ਾਲਾਘਾ ਕੀਤੀ ਤੇ ਸ਼ੱਭਕਾਮਨਾਵਾਂ ਦਿੱਤੀਆਂ | ਜਥੇ. ਪਰਦੀਪ ਸਿੰਘ ਸੇਵਕ ਨੇ ਦੱਸਿਆ ਕਿ ਇਸ ਟੀਮ ਵਿਚ ਸੀਨੀਅਰ ਲੜਕੇ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਧਾਰੀਵਾਲ ਦੀ ਜੂਨੀਅਰ ਗਤਕਾ ਟੀਮ ਪਿਛਲੇ 2 ਸਾਲਾਂ ਤੋਂ ਲਗਾਤਾਰ ਵੀਰ ਬਾਲ ਦਿਵਸ 'ਚ ਆਪਣੇ ਜੌਹਰ ਦਿਖਾ ਚੁੱਕੀ ਹੈ | ਇਸ ਟੀਮ ਵਿਚ ਮਨਦੀਪ ਸਿੰਘ, ਸ਼ਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਕਰਨਵੀਰ ਸਿੰਘ, ਗੁਰਜੀਤ ਸਿੰਘ, ਜਸ਼ਨਦੀਪ ਸਿੰਘ, ਨਵਨੀਤ ਸਿੰਘ, ਹਰਮਨ ਜਫ਼ਰਵਾਲ, ਮਨਪ੍ਰੀਤ ਸੰਘਰ, ਅਨਮੋਲ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸ਼ਨ |