ਸ਼ਾਹਪੁਰ ਕੰਢੀ, 20 ਸਤੰਬਰ (ਰਣਜੀਤ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਡਿਪਟੀ ਡਾਇਰੈਕਟਰ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਖੁੰਬਾਂ ਦੀ ਕਾਸ਼ਤ ਕਰਨ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਲਗਪਗ 36 ਕਿਸਾਨਾਂ ਨੇ ਹਿੱਸਾ ਲਿਆ | ਕਿਸਾਨਾਂ ਨੰੂ ਵੱਖ ਵੱਖ ਕਿਸਮਾਂ ਦੀਆਂ ਖੁੰਬਾਂ ਦੀ ਕਾਸ਼ਤ ਕਰਨ ਦੀ ਜਾਣਕਾਰੀ ਦਿੱਤੀ | ਬਾਗ਼ਬਾਨੀ ਸਹਾਇਕ ਪ੍ਰੋ: ਡਾ: ਮੰਨੂ ਤਿਆਗੀ ਨੇ ਕਿਸਾਨਾਂ ਨੰੂ ਸਰਦ ਰੁੱਤ ਦੀ ਬਟਨ ਤੇ ਢੀਗਰੀ ਖੁੰਬ ਦਾ ਉਤਪਾਦਨ ਲੈਣ ਲਈ ਮੁੱਢਲੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਢੀਗਰੀ ਖੁੰਬ ਦਾ ਉਤਪਾਦਨ ਚੱਕਰ 25-30 ਦਿਨ ਦਾ ਹੁੰਦਾ ਹੈ | ਇਸ ਨੰੂ ਅਸਾਨੀ ਨਾਲ ਸੁਕਾਇਆ ਜਾ ਸਕਦਾ ਹੈ | ਜਿਸ ਕਰਕੇ ਇਸ ਦੀ ਮਿਆਦ ਵੱਧ ਜਾਂਦੀ ਹੈ | ਕਿਸਾਨਾਂ ਨੰੂ ਕੋਰਸ ਦੌਰਾਨ ਬਟਨ ਖੁੰਬ ਦੀ ਕਾਸ਼ਤ ਲਈ ਕੰਪੋਸਟ ਤਿਆਰ ਕਰਨ ਦੀ ਵਿਧੀ ਬਾਰੇ ਵੀ ਦੱਸਿਆ | ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਪੂਰਵਾ ਜੱਗੀ ਨੇ ਖੁੰਬਾਂ ਤੋਂ ਤਿਆਰ ਹੋਣ ਵਾਲੇ ਕੁਝ ਆਮ ਪਕਵਾਨ ਦੀ ਜਾਣਕਾਰੀ ਦਿੱਤੀ | ਡਾ: ਵਿਨੇ ਪਠਾਨੀਆ ਨੇ ਕਿਸਾਨਾਂ ਨੰੂ ਖੁੰਬਾਂ ਦੇ ਰੱਖ ਰਖਾਅ ਅਤੇ ਪੈਦਾਵਾਰ ਦੌਰਾਨ ਲੱਗਣ ਵਾਲੀਆਂ ਬਿਮਾਰੀਆਂ ਤੇ ਕੀੜੇ ਮਕੌੜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਰੋਕਥਾਮ ਦੇ ਤਰੀਕੇ ਦੱਸੇ | ਬੈਂਕ ਅਧਿਕਾਰੀਆਂ ਨੇ ਬੈਂਕਾਂ ਵਲੋਂ ਦਿੱਤੀ ਜਾ ਰਹੀ ਸਹਾਇਤਾ ਦੀ ਜਾਣਕਾਰੀ ਦਿੱਤੀ ਅਤੇ ਖੁੰਬਾਂ ਦੇ ਫਾਰਮ ਦਾ ਦੌਰਾ ਵੀ ਕਰਵਾਇਆ |