18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਾਂ ਖੇਡ ਕਬੱਡੀ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਦੀ ਹੈ- ਸਰਪੰਚ ਬਲਜੀਤ ਸਿੰਘ

ਅਜੀਤ ਡੈਸਕ 21-09-2025
ਘੱਲੂਘਾਰਾ ਸਾਹਿਬ, 20 ਸਤੰਬਰ (ਪਰਮ ਮਿਨਹਾਸ)-ਮਾਂ ਖੇਡ ਕਬੱਡੀ ਹੀ ਅਜਿਹੀ ਖੇਡ ਹੈ ਜੋ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ ਸਰੀਰ 'ਚ ਮਜ਼ਬੂਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੀ ਹੈ, ਕਿਉਂਕਿ ਇਹ ਖੇਡ ਖੇਡਣ ਵਾਲਾ ਨੌਜਵਾਨ ਖਿਡਾਰੀ ਆਪਣੇ ਸਰੀਰ ਦਾ ਦੁੱਧ ਤੇ ਘਿਓ ਨਾਲ ਪਾਲਣ ਪੋਸ਼ਣ ਕਰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਬਲਜੀਤ ਸਿੰਘ ਕੋਟਲੀ ਸੈਣੀਆਂ ਨਵੀਂ ਆਬਾਦੀ ਨੇ ਬਾਬਾ ਸੋਹਣ ਸਿੰਘ ਦੀ ਯਾਦ ਵਿਚ ਨਗਰ ਨਿਵਾਸੀਆਂ ਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਖੇਡ ਮੇਲੇ ਦੌਰਾਨ ਸੰਬੋਧਨ ਕਰਦਿਆਂ ਕੀਤਾ | ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਬਾਬਾ ਸੋਹਣ ਸਿੰਘ ਦੀ ਯਾਦ ਵਿਚ ਹਰ ਸਾਲ ਕੋਟਲੀ ਸੈਣੀਆਂ ਨਵੀਂ ਆਬਾਦੀ ਅਤੇ ਕੋਟਲੀ ਸੈਣੀਆਂ ਦੋਨਾਂ ਪਿੰਡਾ ਵਲੋਂ ਖੇਡ ਮੇਲਾ ਕਰਵਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਕਬੱਡੀ ਖੇਡ ਮੇਲੇ 'ਚ 6 ਟੀਮਾਂ ਵਲੋਂ ਭਾਗ ਲਿਆ | ਉਨ੍ਹਾਂ ਦੱਸਿਆ ਕਿ ਬਾਬਾ ਕਰਮ ਕਬੱਡੀ ਕਲੱਬ ਨੇ ਪਹਿਲਾ ਅਤੇ ਬਾਬਾ ਗਿਆਨ ਦਾਸ ਕਬੱਡੀ ਕਲੱਬ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਸਰਪੰਚ ਸਵਿੰਦਰ ਸਿੰਘ, ਮਹਿੰਦਰ ਸਿੰਘ, ਸਲਵਿੰਦਰ ਸਿੰਘ, ਅਵਤਾਰ ਸਿੰਘ, ਚੰਚਲ ਸਿੰਘ, ਪ੍ਰੇਮ ਸਿੰਘ, ਬੂਆ ਸਿੰਘ, ਤਰਲੋਕ ਸਿੰਘ, ਸੋਭਾ ਸਿੰਘ, ਸਵਿੰਦਰ ਸਿੰਘ ਸ਼ਿੰਦੀ, ਪਾਖਰ ਸਿੰਘ, ਬਹਾਦਰ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ, ਵੱਸਣ ਸਿੰਘ, ਸਾਬ ਮਸੀਹ, ਗੁਰਮੀਤ, ਮਸੀਹ, ਬੀਰਾ ਮਸੀਹ, ਸੋਨੂੰ ਮਸੀਹ, ਵੱਸਣ ਮਸੀਹ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਡਵੋਕੇਟ ਸੇਖਵਾਂ ਨੇ ਪਿੰਡ ਗੁਨੋਪੁਰ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਬਾਪੂ ਤਰਸੇਮ ਸਿੰਘ ਨੇ ਪਿੰਡ ਹਸਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।