18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡਾ: ਬੀ.ਆਰ ਅੰਬੇਡਕਰ ਮਿਸ਼ਨ ਵਲੋਂ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 21-09-2025
ਤਾਰਾਗੜ੍ਹ, 20 ਸਤੰਬਰ (ਸੋਹਨ ਲਾਲ)-ਡਾ: ਬੀ.ਆਰ ਅੰਬੇਡਕਰ ਮਿਸ਼ਨ ਹੇਠ ਬਹੁਜਨ ਸਮਾਜ ਦੀ ਮੀਟਿੰਗ ਹਲਕਾ ਭੋਆ ਦੇ ਪਿੰਡ ਸੁੰਦਰਚੱਕ ਵਿਖੇ ਹੋਈ | ਇਸ ਮੌਕੇ ਭੀਮ ਆਰਮੀ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ: ਭੀਮ ਰਾਓ ਮਿਸ਼ਨ ਦੇ ਪ੍ਰਧਾਨ ਸ਼ਿਵ ਕੁਮਾਰ ਨੇ ਹੜ੍ਹਾਂ ਅਤੇ ਡੈਮ 'ਤੇ ਪਾਣੀ ਛੱਡਣ ਵਿਚ ਅਸਫਲਤਾ ਦੇ ਸਬੰਧ ਵਿਚ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਾਰਵਾਈਆਂ 'ਤੇ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਹੜ੍ਹਾਂ ਦਾ ਮੁੱਖ ਕਾਰਨ ਰਣਜੀਤ ਸਾਗਰ ਡੈਮ ਵਿਚ ਜਮ੍ਹਾ ਹੋਇਆ ਜ਼ਿਆਦਾ ਪਾਣੀ ਤੇ ਸਮੇਂ ਸਿਰ ਇਸ ਨੰੂ ਛੱਡਣ ਵਿਚ ਅਸਫਲਤਾ ਸੀ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਨਾਲ ਆਪਣਾ ਝਗੜਾ ਤੁਰੰਤ ਤਿਆਗ ਦੇਵੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇ, ਕਿਉਂਕਿ ਸਮਾਜਿਕ ਸੰਗਠਨ ਅਤੇ ਫ਼ਿਲਮੀ ਹਸਤੀਆਂ ਇਸ ਸਮੇਂ ਮਦਦ ਕਰ ਰਹੀਆਂ ਹਨ | ਜਦੋਂ ਕਿ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਸ਼ਿਵ ਕੁਮਾਰ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਹੜ੍ਹ ਪ੍ਰਭਾਵਿਤ ਗ਼ਰੀਬ, ਮਜ਼ਦੂਰ, ਛੋਟੇ ਕਾਰੋਬਾਰੀ, ਕਾਰੀਗਰ, ਬੇਰੁਜ਼ਗਾਰ ਅਤੇ ਆਮ ਗ਼ਰੀਬ ਲੋਕ ਦੋ ਸਮੇਂ ਦੀ ਰੋਟੀ ਲਈ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਬਹੁਜਨ ਸਮਾਜ 9 ਅਕਤੂਬਰ ਨੂੰ ਜ਼ਿਲ੍ਹਾ ਪੱਧਰ 'ਤੇ ਇਨ੍ਹਾਂ ਸਾਰਿਆਂ ਲਈ ਰੋਜ਼ਾਨਾ ਪ੍ਰਦਰਸ਼ਨ ਕਰੇਗਾ | ਅੰਬੇਡਕਰ ਮਿਸ਼ਨ 9 ਅਕਤੂਬਰ ਨੂੰ ਮਾਨਯੋਗ ਕਾਸ਼ੀ ਰਾਮ ਦੀ ਬਰਸੀ ਨੂੰ 'ਸੰਘਰਸ਼ ਦਿਵਸ' ਵਜੋਂ ਮਨਾਏਗਾ | ਉਨ੍ਹਾਂ ਮੰਗ ਕੀਤੀ ਕਿ ਗ਼ਰੀਬਾਂ ਨੂੰ ਤੁਰੰਤ 20,000 ਰੁਪਏ ਨਕਦ ਦੇ ਨਾਲ-ਨਾਲ ਰਾਸ਼ਨ ਕੋਟਾ ਦੁੱਗਣਾ ਦਿੱਤਾ ਜਾਵੇ, ਜਿਨ੍ਹਾਂ ਦੇ ਘਰ ਭਾਰੀ ਬਾਰਸ਼ ਕਾਰਨ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਘਰਾਂ ਦੀ ਮੁਰੰਮਤ ਲਈ ਤੁਰੰਤ 50000 ਰੁਪਏ ਦਿੱਤੇ ਜਾਣ | ਇਸ ਮੌਕੇ ਮੁੱਖ ਕੋਆਰਡੀਨੇਟਰ ਪ੍ਰੇਮ ਮੰਜੋਤਰਾ, ਮੀਡੀਆ ਇੰਚਾਰਜ ਚਮਨ ਲਾਲ, ਸੂਬੇਦਾਰ ਰਾਮ ਲਾਲ ਇੰਚਾਰਜ ਪਠਾਨਕੋਟ, ਕੇਵਲ ਕਿ੍ਸ਼ਨਾ ਇੰਚਾਰਜ ਗੋਆ, ਸੁਰੇਸ਼ ਕੁਮਾਰ ਇੰਚਾਰਜ ਸੁਜਾਨਪੁਰ, ਸ਼ਿਵ ਕੁਮਾਰ ਸੁਜਾਨਪੁਰ, ਸਰਪੰਚ ਬਨਾਰਸੀ ਲਾਲ, ਸੋਮਰਾਜ, ਸਾਗਰ, ਕਿਸ਼ਨ ਚੰਦ ਅੱਤਰੀ, ਰਾਜੇਸ਼ ਰਾਜ, ਬਿੱਲੂ ਰਾਮ, ਪੁਰਸ਼ੋਤਮ ਲਾਲ, ਗੁਰਦੀਪ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮੁਕਾਬਲੇ ਦੀ ਪ੍ਰੀਖਿਆ ਪਾਸ ਕੀਤੀ ਅਗਲੀ ਖ਼ਬਰ ਡਾ: ਬੀ.ਆਰ ਅੰਬੇਡਕਰ ਮਿਸ਼ਨ ਵਲੋਂ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।