18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਐਨ.ਆਰ.ਆਈ. ਦੇ ਘਰ ਦੇ ਬਾਹਰੋਂ ਮਿਲਿਆ ਪਿਸਤੌਲ ਅਤੇ ਕਾਰਤੂਸ

ਅਜੀਤ ਡੈਸਕ 21-09-2025
ਬਟਾਲਾ, 20 ਸਤੰਬਰ (ਰਾਕੇਸ਼ ਰੇਖੀ)-ਪਿੰਡ ਸੰਗਤੂਵਾਲ ਵਿਚ ਇਕ ਐੱਨ.ਆਰ.ਆਈ. ਦੇ ਘਰ ਦੇ ਬਾਹਰ ਪਿਆ ਪਿਸਤੌਲ ਅਤੇ ਕਾਰਤੂਸ ਪੁਲਿਸ ਨੇ ਬਰਾਮਦ ਕੀਤੇ ਹਨ | ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਸਬ-ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸੰਗਤੂਵਾਲ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਪਿੰਡ ਵਿਚ ਖੇਤੀਬਾੜੀ ਦਾ ਕੰਮ ਕਰਦਾ ਹੈ, ਉਸ ਦਾ ਭਰਾ ਗੁਰਦੀਸ਼ ਸਿੰਘ ਪਿਛਲੇ ਕਰੀਬ 16 ਸਾਲ ਤੋਂ ਕੈਨੇਡਾ ਵਿਚ ਪੱਕੇ ਤੌਰ 'ਤੇ ਰਹਿ ਰਿਹਾ ਹੈ | ਗੁਰਦੀਸ਼ ਸਿੰਘ ਦੇ ਘਰ ਦੀਆਂ ਚਾਬੀਆਂ ਉਸ ਕੋਲ ਹਨ ਅਤੇ ਉਹ ਅਤੇ ਉਸ ਦੀ ਪਤਨੀ ਮਹੀਨੇ ਵਿਚ ਇਕ ਵਾਰ ਉਸ ਘਰ ਦੀ ਸਫ਼ਾਈ ਕਰਵਾ ਦਿੰਦੇ ਹਨ | ਬੀਤੇ ਦਿਨ ਉਹ ਕਰੀਬ ਸਵੇਰੇ 6:30 ਵਜੇ ਗੁਰਦੀਸ਼ ਸਿੰਘ ਦੇ ਘਰ ਦੀ ਸਫ਼ਾਈ ਕਰਨ ਲਈ ਆਏ ਅਤੇ ਜਦੋਂ ਉਨ੍ਹਾਂ ਨੇ ਲਾਇਟਾਂ ਜਗਾਈਆਂ ਤਾਂ ਦੇਖਿਆ ਕਿ ਘਰ ਦੇ ਗੇਟ ਬਾਹਰ ਚਾਰਦੀਵਾਰੀ ਉਪਰ ਇਕ ਕਾਲੇ ਰੰਗ ਦਾ ਪਿਸਤੌਲ ਅਤੇ ਉਸ ਦੇ ਕਾਰਤੂਸ ਪਏ ਹੋਏ ਸਨ | ਐੱਸ.ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਵਾਰਿਸ ਹਾਲਤ ਵਿਚ ਪਿਆ ਅਸਲਾ ਬਰਾਮਦ ਕਰ ਲਿਆ | ਇਸ ਸਬੰਧ ਵਿਚ ਪੁਲਿਸ ਨੇ ਨਾਮਾਲੂਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਜਿਸ ਦਾ ਖੇਤ, ਉਸ ਦੀ ਰੇਤ' ਯੋਜਨਾ 31 ਦਸੰਬਰ ਤੱਕ ਵਧਾਈ- ਡੀ.ਸੀ ਗੁਰਦਾਸਪੁਰ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਪਿੰਡਾਂ 'ਚੋਂ ਹੜ੍ਹ ਪੀੜਤਾਂ ਲਈ ਇਕੱਠੀ ਕੀਤੀ ਕਣਕ-ਪੱਪੂ ਰਾਮੂੰਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।