ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸਮੁੱਚੇ ਕਾਡਰ ਵਲੋਂ ਮੋਗਾ ਜ਼ਿਲ੍ਹੇ ਵਿਚੋਂ ਕਣਕ ਇਕੱਠੀ ਕੀਤੀ ਜਾ ਰਹੀ ਹੈ | ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਦੇ ਜੱਦੀ ਪਿੰਡ ਰਾਮੂੰਵਾਲਾ ਕਲਾਂ ਵਿਚੋਂ ਵੀ ਕਣਕ ਇਕੱਠੀ ਕਰਨ ਦੀ ਸੇਵਾ ਕੀਤੀ ਗਈ | ਜਿਸ ਵਿਚ ਨਗਰ ਦੇ ਲੋਕਾਂ ਨੇ ਖੁੱਲ੍ਹਦਿਲੀ ਨਾਲ ਆਪਣੀ ਸੇਵਾ ਪਾਈ | ਵਸੋਂ ਪੱਖੋਂ ਦਰਮਿਆਨੇ ਪਿੰਡ ਰਾਮੂੰਵਾਲਾ ਕਲਾਂ ਵਿਚੋਂ 45 ਕੁਇੰਟਲ ਕਣਕ ਅਤੇ 61000 ਰੁਪਏ ਮਾਇਆ ਦੇ ਰੂਪ ਵਿਚ ਸੇਵਾ ਇਕੱਤਰ ਕੀਤੀ ਗਈ ਜੋ ਕਿ ਕੁੱਲ ਮਿਲਾ ਕੇ 70 ਕੁਇੰਟਲ ਦੇ ਕਰੀਬ ਕਣਕ ਇਕੱਠੀ ਹੋਈ ਹੈ | ਉਕਤ ਸੇਵਾ ਲਈ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਪਿੰਡ ਵਾਸੀਆਂ ਦੇ ਨਾਲ-ਨਾਲ ਇਸ ਸੇਵਾ ਨੂੰ ਇਕੱਤਰ ਕਰਨ 'ਚ ਸਾਥ ਦੇਣ ਵਾਲੇ ਸਾਥੀਆਂ ਬਲਵਿੰਦਰ ਸਿੰਘ ਸਾਬਕਾ ਸਰਪੰਚ, ਸੁਖਦੀਪ ਸਿੰਘ ਸੁੱਖਾ, ਲਖਵੀਰ ਸਿੰਘ ਸਰਪੰਚ, ਜਗਸੀਰ ਸਿੰਘ ਮੈਂਬਰ, ਹਰਗੋਪਾਲ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਡੇਅਰੀ ਵਾਲਾ, ਦਵਿੰਦਰ ਸਿੰਘ ਕਾਕਾ, ਟੇਕ ਚੰਦ ਪੰਚ, ਜਗਦੇਵ ਸਿੰਘ ਮੋਟਾ, ਜਥੇਦਾਰ ਬਖਤੌਰ ਸਿੰਘ, ਜੱਸੀ, ਚਮਕੌਰ ਸਿੰਘ ਮੈਂਬਰ, ਗੁਰਤੇਜ ਸਿੰਘ ਤੇਜਾ, ਚਮਕੌਰ ਸਿੰਘ ਬਾਬੇਕਾ, ਚਮਕੌਰ ਸਿੰਘ ਫੌਜੀ, ਜੀਵਨ ਸਿੰਘ ਮਿਸਤਰੀ, ਮੱਖਣ ਸਿੰਘ ਸੈਕਟਰੀ, ਰਾਜਾ ਸਿੰਘ ਡਰੇਕਵਾਲਾ, ਜਸਪ੍ਰੀਤ ਸਿੰਘ ਲੱਖਾ, ਜਗਰੂਪ ਸਿੰਘ, ਸੁਖਮੰਦਰ ਸਿੰਘ ਗੋਕਲ, ਗੁਰਸੇਵਕ ਸਿੰਘ ਬਿੱਲੂ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਤੋਂ ਇਲਾਵਾ ਰਾਮੂੰਵਾਲਾ ਹਰਚੋਕਾ ਤੋਂ ਦਲਜੀਤ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਪ੍ਰਧਾਨ, ਸਰਬਜੀਤ ਸਿੰਘ ਹੋਰਾਂ ਦੀ ਅਗਵਾਈ ਵਿਚ ਵੀ 6 ਕੁਇੰਟਲ ਕਣਕ ਇਕੱਠੀ ਕਰਕੇ ਭੇਜੀ ਗਈ ਹੈ |
ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਪਿੰਡਾਂ 'ਚੋਂ ਹੜ੍ਹ ਪੀੜਤਾਂ ਲਈ ਇਕੱਠੀ ਕੀਤੀ ਕਣਕ-ਪੱਪੂ ਰਾਮੂੰਵਾਲਾ
ਅਜੀਤ ਡੈਸਕ
21-09-2025