18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰੇਹੜੀਆਂ 'ਤੇ ਉੱਚੀ ਆਵਾਜ਼ 'ਚ ਵੱਜਦੇ ਸਪੀਕਰਾਂ ਤੋਂ ਆਮ ਜਨਤਾ ਪ੍ਰੇਸ਼ਾਨ

ਅਜੀਤ ਡੈਸਕ 21-09-2025
ਗੁਰਦਾਸਪੁਰ, 20 ਸਤੰਬਰ (ਅਸ਼ੋਕ ਸ਼ਰਮਾ)-ਦਿਹਾਤੀ ਅਤੇ ਸ਼ਹਿਰੀ ਖੇਤਰ ਅੰਦਰ ਕੁਝ ਦਿਨਾਂ ਤੋਂ ਟਰੈਫ਼ਿਕ ਪੁਲਿਸ ਦੀ ਅਣਦੇਖੀ ਕਾਰਨ ਲਾਇਬੇ੍ਰਰੀ ਰੋਡ, ਤਿੱਬੜੀ ਰੋਡ 'ਤੇ ਫਲ ਸਬਜ਼ੀਆਂ ਦੀਆਂ ਰੇਹੜੀਆਂ ਦਾ ਰਸ਼ ਜ਼ਿਆਦਾ ਹੋ ਗਿਆ ਹੈ ਅਤੇ ਇਹ ਰੇਹੜੀਆਂ ਵਾਲੇ ਆਪਣੀਆਂ ਰੇਹੜੀਆਂ 'ਤੇ ਉੱਚੀ ਆਵਾਜ਼ ਵਿਚ ਲਾਊਡ ਸਪੀਕਰ ਲਗਾ ਕੇ 50 ਰੁਪਏ ਦੇ ਦੋ ਕਿੱਲੋ, 100 ਰੁਪਏ ਦੇ ਚਾਰ ਕਿਲੋ ਆਲੂ, ਪਿਆਜ਼ ਆਦਿ ਦੀਆਂ ਆਵਾਜ਼ਾਂ ਲਗਾਉਂਦੇ ਹਨ | ਕੁਝ ਰੇਹੜੀ ਵਾਲੇ ਸੇਬ ਦੇ ਰੇਟ ਸਬੰਧੀ ਆਵਾਜ਼ਾਂ ਮਾਰਦੇ ਹਨ, ਜਿਸ ਨਾਲ ਸਕੂਟਰ ਸਵਾਰਾਂ ਨੂੰ ਅਚਾਨਕ ਸਸਤੇ ਰੇਟਾਂ ਦੀ ਆਵਾਜ਼ ਸੁਣ ਕੇ ਆਪਣੇ ਵਾਹਨਾਂ ਦੀਆਂ ਬਰੇਕਾਂ ਲਗਾਉਣੀਆਂ ਪੈਂਦੀਆਂ ਨੇ ਅਤੇ ਕਈ ਵਾਰ ਹਾਦਸੇ ਹੋ ਜਾਂਦੇ ਹਨ | ਇਨ੍ਹਾਂ ਦੀਆਂ ਉੱਚੀਆਂ-ਉੱਚੀਆਂ ਆਵਾਜ਼ਾਂ ਨਾਲ ਨੇੜਲੇ ਦੁਕਾਨਦਾਰ, ਨਜ਼ਦੀਕੀ ਘਰਾਂ ਵਿਚ ਰਹਿੰਦੇ ਬਿਮਾਰ ਬਜ਼ੁਰਗ, ਪੜ੍ਹਾਈ ਕਰਦੇ ਵਿਦਿਆਰਥੀ ਵੀ ਕਾਫੀ ਪ੍ਰੇਸ਼ਾਨ ਹੁੰਦੇ ਹਨ, ਕਿਉਂਕਿ ਇਹ ਲੋਕ ਰੇਹੜੀਆਂ 'ਤੇ ਸਪੀਕਰ ਫਿੱਟ ਕਰਕੇ ਆਪ ਆਰਾਮ ਨਾਲ ਇੱਧਰ-ਉੱਧਰ ਬੈਠ ਜਾਂਦੇ ਹਨ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਦੇ ਹਨ | ਇਸ ਤੋਂ ਇਲਾਵਾ ਸ਼ਾਮ ਸਮੇਂ ਕਰੀਬ 7-8 ਵਜੇ ਕੁਲਫ਼ੀਆਂ ਦੀਆਂ ਵੱਡੀਆਂ ਗੱਡੀਆਂ ਵੀ ਲਾਇਬ੍ਰੇਰੀ ਰੋਡ 'ਤੇ ਖੜੀਆਂ ਹੋ ਜਾਂਦੀਆਂ ਹਨ ਜਿਸ ਕਾਰਨ ਕੁਲਫ਼ੀ ਖ਼ਰੀਦਣ ਵਾਲੇ ਕਾਰ ਸਵਾਰ ਅਤੇ ਸਕੂਟਰ ਸਵਾਰ ਸੜਕ 'ਤੇ ਹੀ ਆਪਣੇ ਵਾਹਨ ਖੜੇ ਕਰਕੇ ਟਰੈਫ਼ਿਕ ਵਿਚ ਰੁਕਾਵਟਾਂ ਪਾਉਂਦੇ ਹਨ, ਜਿਸ ਨਾਲ ਕਈ ਵਾਰ ਹਾਦਸੇ ਹੋ ਜਾਂਦੇ ਨੇ ਤੇ ਕਈ ਵਾਰ ਟਰੈਫ਼ਿਕ ਜਾਮ ਵੀ ਲੱਗ ਜਾਂਦਾ ਹੈ | ਲੋਕਾਂ ਦੀ ਮੰਗ ਹੈ ਕਿ ਟਰੈਫ਼ਿਕ ਪੁਲਿਸ ਨੂੰ ਸੜਕ 'ਤੇ ਗਾਹੇ-ਬਗਾਹੇ ਦੇਰ ਸਵੇਰ ਚੈਕਿੰਗ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਰੇਹੜੀਆਂ 'ਚ ਅਨੁਸ਼ਾਸਨ ਬਣਿਆ ਰਹੇ |
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਮਾਡਰਨ ਸਕੂਲ ਉਗਰੇਵਾਲ ਵਿਖੇ ਹਫ਼ਤਾਵਰੀ ਗਤੀਵਿਧੀ ਕਰਵਾਈ ਅਗਲੀ ਖ਼ਬਰ ਸ਼ਿਵਾਲਿਕ ਕਾਲਜ ਵਲੋਂ ਈ.ਟੀ.ਟੀ ਦਾਖ਼ਲਾ ਟੈਸਟ ਦੇਣ ਵਾਲੇ ਵਿਦਿਆਰਥੀਆਂ ਨੰੂ ਸ਼ੁੱਭਕਾਮਨਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।