18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ਼ਿਵਾਲਿਕ ਕਾਲਜ ਵਲੋਂ ਈ.ਟੀ.ਟੀ ਦਾਖ਼ਲਾ ਟੈਸਟ ਦੇਣ ਵਾਲੇ ਵਿਦਿਆਰਥੀਆਂ ਨੰੂ ਸ਼ੁੱਭਕਾਮਨਾਵਾਂ

ਅਜੀਤ ਡੈਸਕ 21-09-2025
ਗੁਰਦਾਸਪੁਰ, 20 ਸਤੰਬਰ (ਚੱਕਰਾਜਾ)-ਅੱਜ ਐਸ.ਸੀ.ਈ.ਆਰ.ਟੀ ਵਲੋਂ ਸੈਸ਼ਨ 2025-27 ਲਈ ਦਾਖ਼ਲਾ ਟੈੱਸਟ ਲਿਆ ਜਾ ਰਿਹਾ ਹੈ | ਜਿਸ ਲਈ ਪ੍ਰਧਾਨ ਬੀ.ਐਡ ਕਾਲਜਜ਼ ਜੀ.ਐਨ.ਡੀ.ਯੂ, ਪ੍ਰਧਾਨ ਡਿਗਰੀ ਕਾਲਜਜ਼ ਕੈਪੇਸਿਟੀ ਇਨਹਾਂਸ, ਡਾਇਰੈਕਟਰ ਜਾਇੰਟ ਐਕਸ਼ਨ ਕਮੇਟੀ ਪੰਜਾਬ ਅਤੇ ਸ਼ਿਵਾਲਿਕ ਕਾਲਜ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਵਲੋਂ ਵਿਦਿਆਰਥੀਆਂ ਨੰੂ ਇਸ ਟੈੱਸਟ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ | ਉਨ੍ਹਾਂ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਜੋ ਵਿਦਿਆਰਥੀ ਇਸ ਪੇਸ਼ੇ ਨੰੂ ਆਪਣਾ ਭਵਿੱਖ ਬਣਾਉਣ ਦੀ ਸੋਚ ਰੱਖਦਾ ਹੈ, ਉਹ ਆਪਣੀ ਹੀ ਨਹੀਂ, ਸਗੋਂ ਪੂਰੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਂਦਾ ਹੈ | ਉਨ੍ਹਾਂ ਕਿਹਾ ਕਿ ਅਧਿਆਪਕ ਨਵੀਂ ਪੀੜ੍ਹੀ ਨੰੂ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ ਅਤੇ ਇਹ ਪੇਸ਼ਾ ਸਿਰਫ਼ ਨੌਕਰੀ ਨਹੀਂ, ਸਗੋਂ ਇਕ ਸੇਵਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੰੂ ਪੂਰਨ ਭਰੋਸਾ ਹੈ ਕਿ ਵਿਦਿਆਰਥੀ ਆਪਣੀ ਮਿਹਨਤ ਨਾਲ ਇਸ ਟੈੱਸਟ 'ਚ ਕਾਮਯਾਬੀ ਹਾਸਲ ਕਰਕੇ ਸਮਾਜ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਉਣਗੇ |
ਪਿਛਲੀ ਖ਼ਬਰ ਰੇਹੜੀਆਂ 'ਤੇ ਉੱਚੀ ਆਵਾਜ਼ 'ਚ ਵੱਜਦੇ ਸਪੀਕਰਾਂ ਤੋਂ ਆਮ ਜਨਤਾ ਪ੍ਰੇਸ਼ਾਨ ਅਗਲੀ ਖ਼ਬਰ ਬੱਸ ਹੇਠ ਆਈ ਲੜਕੀ ਦੀ ਲੱਤ ਕੱਟੇ ਜਾਣ ਬਾਅਦ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।